ਸਾਬਕਾ ਸੀਐਮ ਰਜਿੰਦਰ ਕੌਰ ਭੱਠਲ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ- ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਘਬਰਾਈ - Sangrur news
ਕਾਂਗਰਸ ਵੱਲੋਂ ਚਲਾਈ ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਘਬਰਾ ਗਈ ਹੈ, ਕਿਉਂਕਿ ਇਸ ਯਾਤਰਾ ਨੂੰ ਪੂਰੇ ਭਾਰਤ ਵਿਚੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ (Bharat Jodo Yatra) ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਬੀਬੀ ਭੱਠਲ ਨੇ ਜਿੱਥੇ ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਨੂੰ ਰਗੜੇ ਲਾਏ, ਉਥੇ ਹੀ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਨੇ 15-15 ਲੱਖ ਰੁਪਏ (EX CM Of Punjab Rajinder Kaur Bhathal) ਜੇਬ ਵਿੱਚ ਪਾਉਣ ਦੇ ਲਾਰੇ ਲਾਏ, ਪ੍ਰੰਤੂ ਨੋਟ ਬੰਦੀ ਅਤੇ ਜੀਐਸਟੀ ਰਾਹੀਂ ਲੋਕਾਂ ਦੇ ਪੱਲੇ ਕੱਖ ਵੀ ਨਹੀਂ ਛੱਡਿਆ। ਇਸੇ ਤਰ੍ਹਾਂ ਕੇਜਰੀਵਾਲ ਨੇ ਝੂਠੀਆਂ ਗ੍ਰੰਟੀਆਂ ਦੇ ਕੇ ਪੰਜਾਬੀਆਂ ਨਾਲ ਧਰੋਹ ਕਮਾਇਆ। ਉਨ੍ਹਾਂ ਪੰਜਾਬ ਦੇ ਹਲਾਤਾਂ ਬਾਰੇ ਕਿਹਾ, ਕਿ ਪੰਜਾਬ ਵਿੱਚ ਅੱਜ-ਕੱਲ੍ਹ ਚੋਰੀਆਂ, ਡਕੈਤੀਆਂ, ਚਿੱਟਾ, ਨਸ਼ਾ, ਕਤਲੋਗਾਰਤ, ਗੈਂਸਟਰਵਾਦ ਦਾ ਪੂਰਨ ਤੌਰ ਉੱਤੇ ਬੋਲਬਾਲਾ ਹੈ, ਜਦਕਿ ਸਰਕਾਰ ਦਾ ਧਿਆਨ ਰਾਜਨੀਤੀ ਵੱਲ ਹੈ।
Last Updated : Feb 3, 2023, 8:36 PM IST