ਛਾਪੇਮਾਰੀ ਦੌਰਾਨ 5290 ਕਿੱਲੋ ਲਾਹਣ ਇੱਕ ਲੱਖ 35 ਹਜ਼ਾਰ ਮਿਲੀ ਨਜਾਇਜ਼ ਸ਼ਰਾਬ ਬਰਾਮਦ - ਵਿਸ਼ੇਸ਼ ਸਰਚ ਆਪਰੇਸ਼ਨ
Published : Dec 19, 2023, 6:25 PM IST
ਅੰਮ੍ਰਿਤਸਰ: ਜ਼ਿਲ੍ਹਾ ਦਿਹਾਤੀ ਦੇ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਵਿਸ਼ੇਸ਼ ਸਰਚ ਆਪਰੇਸ਼ਨ ਤਹਿਤ ਵੱਖ-ਵੱਖ ਜਗ੍ਹਾ ’ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਜ਼ਾਇਜ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਨੇ ਕਿਹਾ ਕਿ ਸਰਚ ਆਪਰੇਸ਼ਨ ਦੌਰਾਨ ਪਿੰਡ ਸਾਂਘਣਾ ਦੇ ਵਸਨੀਕ ਗੱਭਰ ਪੁੱਤਰ ਪ੍ਰੀਤਮ ਸਿੰਘ ਵਾਸੀ ਸਾਂਘਣਾ ਦੇ ਘਰੋ 2,950 ਕਿੱਲੋ ਲਾਹਣ ਬਰਾਮਦ ਕਰਕੇ ਉਸ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਪਿੰਡ ਸਾਂਘਣਾ ਸੂਐ ਵਾਲੀਆ ਹਵੇਲੀਆ ਦੇ ਸੂਬੇ ਕੰਢੇ ਤੋਂ ਇੱਕ ਹਜਾਰ 800 ਕਿੱਲੋ ਲਾਹਣ, ਇੱਕ ਲੱਖ 35 ਹਜ਼ਾਰ ਮਿਲੀ ਲੀਟਰ ਨਜਾਇਜ਼ ਸ਼ਰਾਬ ਅਤੇ ਇੱਕ ਸ਼ਕਾਲਾ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲਿਆਂ ਵਿੱਚ ਪੁਲਿਸ ਜਾਂਚ ਪੜਤਾਲ ਜਾਰੀ ਹੈ ਅਤੇ ਇਲਾਕੇ ਵਿੱਚ ਨਜਾਇਜ ਸ਼ਰਾਬ ਦੇ ਕਾਰੋਬਾਰੀਆਂ ਤੇ ਕਾਨੂੰਨੀ ਸ਼ਿਕੰਜਾ ਕੱਸਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।।