ਅੰਮ੍ਰਿਤਸਰ ਵਿੱਚ ਨਸ਼ੇ ਕਰਦੇ ਪੁਲਿਸ ਮੁਲਾਜ਼ਮ ਰੰਗੇ ਹੱਥੀ ਗ੍ਰਿਫ਼ਤਾਰ - ਥਾਣਾ ਲੋਪੋਕੇ ਦੇ ਵਿਚ ਤਾਇਨਾਤ
ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਰਾਮ ਤੀਰਥ ਰੋਡ ਉੱਤੇ ਦੋ ਪੁਲਸ ਮੁਲਾਜਮਾਂ ਦੇ ਨਸ਼ਾ ਕਰਨ ਦੀ ਵੀਡੀਓ (Drug taking policemen arrested) ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ (case registered against the accused) ਕਰ ਲਿਆ ਹੈ। ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਤਿੰਨ ਦਿਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਦੋ ਪੁਲੀਸ ਮੁਲਾਜ਼ਮ ਰਾਮ ਤੀਰਥ ਰੋਡ ਉੱਤੇ ਆਕੇ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹੈਡ ਕਾਂਸਟੇਬਲ ਜੰਗ ਬਹਾਦਰ ਜੋ ਕਿ ਥਾਣਾ ਲੋਪੋਕੇ ਦੇ ਵਿਚ (Stationed in Lopoke) ਤਾਇਨਾਤ ਹੈ ਅਤੇ ਉਸਦਾ ਦੂਸਰਾ ਸਾਥੀ ਏਐਸਆਈ ਕਵਲਜੀਤ ਸਿੰਘ ਸੀ। ਉਨ੍ਹਾਂ ਕਿਹਾ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਪਾਰਟੀ ਨੇ ਰੰਗੇ-ਹੱਥੀਂ ਨਸ਼ਾ ਕਰਦੇ ਹੋਏ ਗੱਡੀ ਵਿੱਚ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:38 PM IST