ਡਾਕਟਰ ਸੁਗੰਧੀ ਫਿਜਿਓਥਰੈਪੀ ਕਰਨ ਦੇ ਨਾਲ ਲਗਾਉਂਦੀ ਹੈ ਖਾਣੇ ਦੀ ਸਟਾਲ - ਪੈਸ਼ਨ ਅਤੇ ਪ੍ਰੋਫੈਸ਼ਨ ਦਾ ਤਾਲਮੇਲ
ਅੰਮ੍ਰਿਤਸਰ ਦੀ ਡਾਕਟਰ ਸੁਗੰਧੀ ਜੋ ਕੀ ਪੇਸ਼ੇ ਤੋ ਇਕ ਫਿਜਿਓਥਰੈਪੀਸਟ Physiotherapist ਹੈ। ਉਹ ਦਿਨ ਦੇ ਸਮੇਂ ਫਿਜਿਓਥਰੈਪੀ ਸੈਂਟਰ ਚਲਾ ਕੇ ਲੋਕਾਂ ਨੂੰ ਥੈਰੇਪੀ ਦੇ ਨਾਲ ਅਰਾਮ ਪਹੁੰਚਾਉਣ ਦਾ ਕੰਮ ਕਰਦੀ ਹੈ। ਉੱਥੇ ਹੀ ਸ਼ਾਮ ਨੂੰ ਆਪਣੇ ਬਿਜ਼ਨਸ ਕਰਨ ਦੇ ਸ਼ੌਕ ਦੇ ਚਲਦੇ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵੀ ਇਕ ਪੋਟੈਟੋ ਟਵੀਸਟ ਨਾਮ ਦਾ ਸਟਾਲ ਵੀ ਚਲਾੳਦੀ ਹੈ। ਇਸ ਸੰਬਧੀ ਫਿਜਿਓਥਰੈਪੀਸਟ ਸੁਗੰਧੀ ਨੇ ਦੱਸਿਆ ਕਿ ਫਿਜਿਓਥਰੈਪੀ ਉਸਦਾ ਪ੍ਰੋਫੈਸ਼ਨ ਹੈ ਅਤੇ ਫੂਡ ਕਾਰਟ ਚਲਾਉਣਾ ਉਸਦਾ ਪੈਸ਼ਨ ਹੈ ਅਤੇ ਪੈਸ਼ਨ ਅਤੇ ਪ੍ਰੋਫੈਸ਼ਨ ਦਾ ਤਾਲਮੇਲ ਕਰ ਉਹ ਸਾਰਾ ਦਿਨ ਮਿਹਨਤ ਕਰਦੀ ਹੈ। ਉਹ ਨੌਜਵਾਨਾਂ ਲਈ ਇਕ ਮਿਸਾਲ ਹੈ ਜੋ ਹੱਥੀ ਮਿਹਨਤ ਕਰਨ ਤੋ ਡਰਦੇ ਹਨ।
Last Updated : Feb 3, 2023, 8:35 PM IST