12 ਜੋੜਿਆਂ ਦੇ ਵਿਆਹ ਸਮਾਗਮ ਵਿਚ ਪਹੁੰਚੇ ਡਾ ਗੁਰਪ੍ਰੀਤ ਕੌਰ - Tarn Taran news
ਰੂਪਨਗਰ ਵਿਖੇ ਸੱਚਖੰਡ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਕਰਵਾਏ ਗਏ।ਇਸ ਸਮਾਗਮ ਵਿਚ ਅੱਜ 12 ਜੋੜੀਆਂ ਦੇ ਅਨੰਦ ਕਾਰਜ ਕਰਵਾਏ ਗਏ, ਨਾਲ ਹੀ ਧਾਰਮਿਕ ਦੀਵਾਨ ਸਜਾਏ ਗਏ l ਡਾਕਟਰ ਗੁਰਪ੍ਰੀਤ ਕੌਰ ਨੇ ਇਸ ਮੌਕੇ ਤੇ ਨਵੇਂ ਵਿਆਹੇ ਜੋੜਿਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਸੰਸਥਾ ਵੱਲੋ ਕੀਤੇ ਜਾ ਰਹੇ ਕਾਰਜ ਦੀ ਸਰਾਹਨਾ ਕੀਤੀ। ਇਸ ਮੌਕੇ ਇਸ ਸਮਾਗਮ ਵਿੱਚ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਿਕ ਨੇਤਾਵਾਂ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਯੂਥ ਨੇਤਾ ਅਤੇ ਸਾਬਕਾ ਐਨਐਸਯੂਆਈ ਦੇ ਸਕੱਤਰ ਰਿਤਿਕ ਅਰੋੜਾ ਵੀ ਪਹੁੰਚੇ ਅਤੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਰਿਤਿਕ ਅਰੋੜਾ ਨੇ ਕਿਹਾ ਕਿ ਹਰ ਯੁਵਾ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਧਾਰਮਿਕ ਸਮਾਗਮਾਂ ਅਤੇ ਸਿੱਖਿਅਕ ਸਮਾਗਮਾਂ ਦਾ ਵਧ ਚੜ੍ਹ ਕੇ ਹਿੱਸਾ ਬਣਨ ਤਾਂ ਜੋ ਅਸੀਂ ਸਾਰੇ ਰਲ਼ ਕੇ ਇੱਕ ਸੂਝਵਾਨ ਸਮਾਜ ਸਿਰਜ ਸਕੀਏ। ਇਸ ਸਮਾਗਮ ਨੂੰ ਕਰਵਾਉਣ ਵਾਲੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅੱਜ 12 ਜੋੜੀਆਂ ਦੇ ਅਨੰਦ ਕਾਰਜ ਕੀਤੇ ਗਏ ਹਨ। ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਅਤੇ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਰਹੇਗਾ।
Last Updated : Feb 3, 2023, 8:32 PM IST