ਗੁਰਦੁਆਰਾ ਸਾਹਿਬ ਅਤੇ ਪੀਰ ਬਾਬਾ ਦੀ ਦਰਗਾਹ ਦੀ ਥਾਂ ਨੂੰ ਲੈ ਕੇ ਹੋਇਆ ਝਗੜਾ - ਬਾਬੇ ਦੀ ਮਜਾਰ
ਅੰਮ੍ਰਿਤਸਰ ਦਿਹਾਤੀ ਦੇ ਕਸਬਾ ਹਰਸ਼ਾ ਛੀਨਾ ਵਿਖੇ ਕੁਝ ਵਿਅਕਤੀਆਂ ਨੇ ਮਜਾਰ 'ਤੇ ਹਮਲਾ ਕਰ ਦਿੱਤਾ ਜਿਸ ਦੇ ਚੱਲਦੇ ਕੁਝ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦਰਅਸਲ ਗੁਰਦੁਆਰਾ ਸਾਹਿਬ ਤੇ ਪੀਰ ਬਾਬੇ ਦੀ ਮਜਾਰ ਇਕੋ ਥਾਂ 'ਤੇ ਹੋਣ ਕਰਕੇ ਕਿਸੇ ਗੱਲ ਨੂੰ ਲੈਕੇ ਵਿਵਾਦ ਪੈਦਾ ਹੋ ਗਿਆ। ਵਿਵਾਦ ਇਨ੍ਹਾਂ ਵੱਧ ਗਿਆ ਕਿ ਲੋਕ ਮਰਨ ਮਾਰਨ ਉੱਤੇ ਪੁਹੰਚ ਗਏ। ਉੱਥੇ ਇਹ ਵੀ ਗੱਲ ਸਾਹਮਣੇ ਆਈ ਕਿ ਪੁਲਿਸ ਵੱਲੋਂ ਪੀੜਿਤ ਧਿਰ ਕੋਲੋਂ ਰਿਸ਼ਵਤ ਵੀ ਲਈ ਗਈ, ਪਰ ਫਿਰ ਵੀ ਪੀੜਿਤ ਧਿਰ ਦੀ ਸੁਣਵਾਈ ਨਹੀਂ ਹੋਈ ਤੁਸੀਂ ਤਸਵੀਰਾਂ ਵਿੱਚ ਸਾਫ ਵੇਖ ਸਕਦੇ ਹੋ ਕਿ ਘਰ ਦੇ ਅੰਦਰ ਵੜ ਕੇ ਕਿੰਨੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ।
Last Updated : Feb 3, 2023, 8:34 PM IST