ਸੁਲਤਾਨਪੁਰ ਲੋਧੀ 'ਚ ਗੁਰਦਆਰਾ ਸਾਹਿਬ ਉੱਤੇ ਕਬਜੇ ਨੂੰ ਲੈਕੇ ਵਿਵਾਦ, ਅਕਾਲ ਬੁੰਗਾ ਸਾਹਿਬ ਵਿੱਚ ਪੁਲਿਸ ਬਲ ਤੈਨਾਤ
Published : Nov 21, 2023, 7:08 PM IST
ਸੁਲਤਾਨਪੁਰ ਲੋਧੀ ਦੇ ਗੁਰਦਆਰਾ ਅਕਾਲ ਬੁੰਗਾ ਸਾਹਿਬ ਵਿਚ ਕਬਜੇ ਨੂੰ ਲੈਕੇ ਵਿਵਾਦ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਸਦੇ ਕਾਰਣ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਪੰਜਾਬ ਨੇ ਹੁਣ ਕਬਜ਼ਾ ਕਰ ਲਿਆ ਹੈ। ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ ਇਸ ਸਥਾਨ ਉੱਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਕਾਬਜ ਸਨ। ਇਸ ਦੇ ਚਲਦਿਆਂ ਹੁਣ ਦੋਵਾਂ ਧਿਰਾਂ ਵਿੱਚ ਦੁਬਾਰਾ ਤੋਂ ਟਕਰਾਵ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਦੂਜੇ ਪਾਸੇ ਮੌਜੂਦਾ ਕਾਬਜ ਬਾਬਾ ਮਹਾਂ ਸਿੰਘ ਨੇ ਸੰਗਤਾਂ ਨੂੰ ਦਿੱਤੀ ਵਧਾਈ ਅਤੇ ਕਿਹਾ ਇੱਥੇ ਹੀ ਉਹ ਗੁਰਪੁਰਬ ਮਨਾਉਣਗੇ।