ਮੋਬਾਇਲ ਟਾਵਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚਲੇ ਇੱਟਾਂ-ਰੋੜੇ - ਮੋਬਾਇਲ ਟਾਵਰ ਨੂੰ ਲੈ ਕੇ ਦੋ ਧਿਰਾਂ ਚ ਚਲੇ ਇੱਟਾਂ ਰੋੜੇ
Published : Dec 7, 2023, 6:24 AM IST
ਅੰਮ੍ਰਿਤਸਰ:- ਇਲਾਕਾ ਹਰਗੋਬਿੰਦਪੁਰਾ ਤੋਂ ਟਾਵਰ ਦਾ ਵਿਰੋਧ ਕਰਨ ਦਾ ਮਾਮਲਾ ਸਾਹਮਣੇ ਆਇਆ। ਇੱਕ ਧਿਰ ਵੱਲੋਂ ਟਾਵਰ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਟਾਵਰ ਲਗਾਉਣ ਵਾਲੀ ਧਿਰ ਦੂਜੀ ਪਾਰਟੀ 'ਤੇ ਹਮਲਾ ਕਰਨਾ ਦਾ ਇਲਜ਼ਾਮ ਲਗਾ ਰਹੀ ਹੈ। ਦੋਨ੍ਹਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਬਦਮਾਸ਼ਾਂ ਨੂੰ ਬੁਲਾ ਕੇ ਹਮਲਾ ਕਰਨ ਅਤੇ ਇੱਟਾਂ-ਰੋੜੇ ਚਲਾਉਣ ਦੀ ਗੱਲ ਆਖ ਰਹੇ ਹਨ। ਦੋਵਾਂ ਧਿਰਾਂ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ।ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕੋਣ ਸਹੀ ਅਤੇ ਕੋਣ ਗ਼ਲਤ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਗਨੀਮਤ ਰਹੀ ਕਿ ਇਸ ਝਗੜੇ ਦੌਰਾਨ ਕੋਈ ਜਾਨੀ ਨੁਕਸਾਨ ਨਹੀ ਹੋਇਆ।