1 ਜਨਵਰੀ ਤੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮਿਲੇਗੀ ਡਾਇਲਸਿਸ ਦੀ ਸੁਵਿਧਾ - ਸਰਕਾਰੀ ਹਸਪਤਾਲ ਵਿੱਚ ਮਿਲੇਗੀ ਡਾਇਲਸਿਸ ਦੀ ਸੁਵਿਧਾ
ਗਰੀਬ ਪਰਿਵਾਰਾਂ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਸਰਕਾਰੀ ਹਸਪਤਾਲ ਵਿੱਚ ਡਾਇਲਸਿਸ ਸੁਵੀਧਾ ਦੀ ਮੰਗ ਕੀਤੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਰੈਡਕਰਾਸ ਦੀ ਸਹਾਇਤਾ ਨਾਲ ਸਰਕਾਰੀ ਹਾਸਪਿਟਲ ਵਿਚ ਡਾਇਲਸਿਸ ਦੀਆਂ 10 ਮਸ਼ੀਨਾ ਮੰਗਵਾਈਆਂ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਉਨ੍ਹਾਂ ਪਾਸ ਕੋਈ ਗਰੀਬ ਪਰਿਵਾਰਾਂ ਨੇ ਪਹੁੰਚ ਕੀਤੀ ਸੀ ਹਰ ਮਹੀਨੇ ਉਨ੍ਹਾਂ ਡਾਇਲਸਿਸ ਲਈ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਰੈੱਡ ਕਰਾਸ ਦੀ ਸਹਾਇਤਾ ਨਾਲ 10 ਮਸ਼ੀਨਾਂ ਡਾਇਲਸਿਸ ਮੰਗਵਾਈਆਂ ਗਈਆਂ ਹਨ ਅਤੇ ਡਾਇਲਸਿਸ ਦੀ ਸੁਵਿਧਾ ਇੱਕ ਜਨਵਰੀ ਤੋਂ ਬਠਿੰਡਾ ਵਾਸੀਆਂ ਨੂੰ ਮਿਲਣ ਲੱਗੇਗੀ ਅਤੇ ਲੋਕਾਂ ਨੂੰ ਮਹਿੰਗੀ ਡਾਇਲਸਿਸ ਕਰਾਉਣ ਤੋਂ ਛੁਟਕਾਰਾ ਮਿਲੇਗਾ।
Last Updated : Feb 3, 2023, 8:37 PM IST