Repair of Dhusi Dam: ਜਲਦ ਪੂਰਿਆ ਜਾਵੇਗਾ ਧੁੱਸੀ ਬੰਨ੍ਹ, 'ਕਾਰ ਸੇਵਾ ਸਰਹਾਲੀ ਸਾਹਿਬ' ਵਾਲਿਆਂ ਨੇ ਸਾਂਭਿਆ ਮੋਰਚਾ - flooding news
Published : Aug 28, 2023, 8:21 AM IST
ਤਰਨ ਤਾਰਨ :ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾ ਬਾਰਸ਼ ਹੋਣ ਕਾਰਨ ਭਾਖੜਾ ਡੈਮ ਵਿੱਚ 9 ਦਿਨ ਪਹਿਲਾਂ ਹਰੀਕੇ ਬੰਦਰਗਾਹ ਤੋਂ ਹੇਠਾਂ ਵੱਲ ਛੱਡੇ ਗਏ ਪਾਣੀ ਕਾਰਨ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਵੱਡਾ ਪਾੜ ਪਿਆ ਸੀ। ਜਿਸ ਨੂੰ ਪੂਰਨ ਲਈ ਅਜੇ ਤੱਕ ਸੰਗਤ ਜੁਟੀ ਹੋਈ ਹੈ। ਇਸ ਮੌਕੇ ਜਿਥੇ ਪ੍ਰਸ਼ਾਸਨਿਕ ਅਧਿਕਾਰੀ ਇਸ ਬਣਨ ਨੂੰ ਪੂਰਨ 'ਚ ਲੱਗੀ ਹੈ ਉਥੇ ਹੀ ਸਭ ਤੋਂ ਵੱਡਾ ਊਧਮ ਸਮਾਜ ਸੇਵੀਆਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਬੰਨ੍ਹ ਨੂੰ ਬਣਾਉਣ ਲਈ ਪੰਜਾਬ ਦੇ ਕਈ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਬੰਨ੍ਹ ਨੂੰ ਪੂਰਨ ਦੀ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੇ ਕਿਹਾ ਕਿ ਬੰਨ੍ਹ ਬਣਾਉਣ ਲਈ ਸੰਗਤਾਂ ਦਿਨ ਰਾਤ ਇੱਕ ਕਰ ਰਹੀਆਂ ਹਨ। ਡੈਮ ਦੀ ਉਸਾਰੀ ਜਲਦ ਹੀ ਮੁਕੰਮਲ ਹੋ ਜਾਵੇਗੀ।