Dhilwan toll plaza: ਪੰਜਾਬ ਯੂਨਾਈਟਡ ਟਰੇਡ ਯੂਨੀਅਨ ਵਲੋਂ ਢਿੱਲਵਾਂ ਟੋਲ ਪਲਾਜ਼ਾ ਬੰਦ ! - Punjab United Trade Union
Published : Oct 18, 2023, 5:42 PM IST
ਅੰਮ੍ਰਿਤਸਰ: ਬੀਤੇ ਦਿਨੀਂ ਜਲੰਧਰ ਵਿੱਚ ਜੁਗਾੜੂ ਰੇਹੜੀਆਂ ਫੜੀਆਂ ਖਿਲਾਫ ਅਵਾਜ ਬੁਲੰਦ ਕਰਦੇ ਹੋਏ ਪੰਜਾਬ ਯੂਨਾਈਟਡ ਟਰੇਡ ਯੂਨੀਅਨ ਵੱਲੋਂ 18 ਅਕਤੂਬਰ ਯਾਨੀ ਅੱਜ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਵਿੱਚੋਂ ਬੱਸ ਆਪ੍ਰੇਟਰਾਂ, ਛੋਟੇ ਸਵਾਰੀ ਵਾਹਨਾਂ ਅਤੇ ਮਾਲ ਢੋਹਣ ਵਾਲੇ ਚਾਲਕਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਟੈਕਸ ਦੇ ਰਹੇ ਨੇ ਅਤੇ ਚਲਾਨ ਵੀ ਭਰ ਰਹੇ ਹਨ ਪਰ ਫਿਰ ਵੀ ਉਹ ਇੰਨ੍ਹੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਵੀ ਘਾਟੇ ਵਿੱਚ ਹਨ । ਜਿਸ ਦਾ ਵੱਡਾ ਕਾਰਨ ਜੁਗਾੜੂ ਰੇਹੜੀਆਂ ਵਾਲੀਆਂ ਵੱਲੋਂ ਘੱਟ ਪੈਸੇ ਵਿੱਚ ਕੰਮ ਕਰਕੇ ਉਨ੍ਹਾਂ ਦਾ ਨੁਕਸਾਨ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਕਈ ਵਾਰ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਹੈ।