ਟੈਂਪੂ ਯੂਨੀਅਨ ਵੱਲੋਂ ਜੁਗਾੜੂ ਰੇਹੜੀਆਂ ਬੰਦ ਕਰਵਾਉਣ ਲਈ ਪ੍ਰਦਰਸ਼ਨ
ਸੰਗਰੂਰ ਵਿਖੇ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਕੇ ਟੈਂਪੂ ਚਾਲਕਾਂ ਨੇ ਜੁਗਾੜੂ ਰੇਹੜੀਆਂ ਬੰਦ ਕਰਵਾਉਣ ਲਈ (Tempo drivers to close Jugaru streets) ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੁਗਾੜੂ ਰੇਹੜੀਆਂ ਕਰਕੇ ਉਨ੍ਹਾਂ ਦਾ ਰੁਜ਼ਗਾਰ ਮਰ ਰਿਹਾ ਹੈ ਜਦ ਕਿ ਉਹ ਹਰ ਤਰ੍ਹਾਂ ਦਾ ਟੈਕਸ ਭਰ ਰਹੇ ਹਨ। ਦੂਜੇ ਪਾਸੇ ਜੁਗਾੜੂ ਰੇਹੜੀਆਂ ਵਾਲੇ ਸਰਕਾਰ ਨੂੰ ਬਿਨਾਂ ਕੋਈ ਟੈਕਸ ਦਿੱਤੇ ਕਮਾਈ ਕਰ (Earning without paying any tax) ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਪ੍ਰਦਰਸ਼ਨ (State level performance) ਕਰਨਗੇ।
Last Updated : Feb 3, 2023, 8:33 PM IST