ਪਾਣੀ ਦੀ ਘੱਟਦੀ ਗੁਣਵੱਤਾ ਕਾਰਨ ਵਧੀ ਘੜਿਆਂ ਦੀ ਮੰਗ - ਪਾਣੀ ਦੀ ਗੁਣਵੱਤਾ
ਅੱਜ ਦੇ ਦੌਰ ਵਿੱਚ ਜਦੋਂ ਫਰੀਜ ਅਤੇ ਏਸੀ ਦਾ ਜ਼ਮਾਨਾ ਹੈ ਪਰ ਅਜੋਕੇ ਸਮੇਂ ਵਿੱਚ ਵੱਧ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਲੋਕ ਮਿੱਟੀ ਦੇ ਭਾਂਡਿਆਂ ਦੀ ਖ਼ਰੀਦਦਾਰੀ ਕਰ ਰਹੇ ਹਨ। ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ ਲੋਕ ਮਿੱਟੀ ਦੇ ਭਾਂਡੇ ਇਸ ਲਈ ਖਰੀਦ ਰਹੇ ਹਨ ਕਿ ਇਸ ਵਿੱਚ ਪਾਣੀ ਸ਼ੁੱਧ ਰਹਿੰਦਾ ਹੈ ਅਤੇ ਮਿੱਟੀ ਦੇ ਬਰਤਨ ਵਿੱਚ ਪਾਣੀ ਰੱਖਣ ਨਾਲ ਪਾਣੀ ਦੀ ਗੁਣਵੱਤਾ ਨਹੀਂ ਘੱਟਦੀ ਅਤੇ ਮਿੱਟੀ ਦੇ ਭਾਂਡਿਆਂ ਦੇ ਕਈ ਫਾਇਦੇ ਹਨ। ਉੱਥੇ ਹੀ ਘੜੇ ਬਣਾਉਣ ਵਾਲਿਆਂ ਨੇ ਦੱਸਿਆ ਵੱਧ ਰਹੀਆਂ ਬਿਮਾਰੀਆ ਕਾਰਨ ਪੁਰਾਣਾ ਸੱਭਿਆਚਾਰ ਵਾਪਸ ਆ ਰਿਹਾ ਹੈ ਅਤੇ ਹੁਣ ਲੋਕ ਮਿੱਟੀ ਦੇ ਭਾਂਡਿਆਂ ਵੱਲ ਦੁਬਾਰਾ ਆ ਰਹੇ ਹਨ।
Last Updated : Feb 3, 2023, 8:23 PM IST