Festival Raksha Bandhan: ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਦੀ ਡਿਮਾਂਡ, ਦੁਕਾਨਦਾਰਾਂ ਦੇ ਖਿੜੇ ਚਿਹਰੇ - ਮੁਸੇਵਾਲਾ ਦੀ ਫੋਟੋ ਵਾਲੀ ਰੱਖੜੀ
Published : Aug 27, 2023, 2:01 PM IST
ਮੋਗਾ:30 ਅਗਸਤ ਨੂੰ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਜ਼ਾਰਾਂ ਵਿੱਚ ਵੱਖ-ਵੱਖ ਤਰ੍ਹਾਂ ਰੱਖੜੀਆਂ ਦੀ ਭਰਮਾਰ ਹੈ ਅਤੇ ਭੈਣਾਂ ਵੱਲੋਂ ਭਰਾਵਾਂ ਲਈ ਵੱਧ ਤੋਂ ਵੱਧ ਸੁਨੱਖੀ ਰੱਖੜੀ ਖਰੀਦੀ ਜਾ ਰਹੀ ਹੈ। ਪਰ ਇਸ ਸਾਲ ਸਭ ਤੋਂ ਵੱਧ ਜੋ ਮੰਗ ਹੈ, ਉਹ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀ ਦੀ ਹੋ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਰੱਖੜੀਆਂ ਦੀ ਵਿਕਰੀ ਇੰਨੀ ਜ਼ਿਆਦਾ ਹੋਈ ਕਿ ਦੁਕਾਨਦਾਰਾ ਕੋਲ ਸਟਾਕ ਤੱਕ ਖ਼ਤਮ ਹੋ ਗਏ ਹਨ। ਇਸ ਦੇ ਨਾਲ ਕੁਝ ਲੋਕ ਚਾਂਦੀ ਦੀਆਂ ਰੱਖੜੀਆਂ ਵੀ ਪਸੰਦ ਕਰ ਰਹੇ ਹਨ ਤੇ ਬਾਜ਼ਾਰ ਸੱਜੀ ਵੀ ਹੋਏ ਹਨ।