ਸ਼ਹਿਬਜ਼ਾਦੇ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਬੰਦੀ ਕੈਂਪ ਲਗਾਇਆ - ਅੰਮ੍ਰਿਤਸਰ ਵਿੱਚ ਦਸਤਾਰ ਬੰਦੀ ਕੈਂਪ ਲਗਾਇਆ
ਅੰਮ੍ਰਿਤਸਰ:- ਸ਼ਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਜਨਮਦਿਹਾੜੇ ਨੂੰ ਸਮਰਪਿਤ ਇਕ ਕੈਂਪ ਅੱਜ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ Shri Akal Takht Sahib Amritsar ਦੇ ਜਥੇਦਾਰ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ Shri Akal Takht Sahib Amritsar ਅੰਦਰ ਲਗਾਇਆ ਗਿਆ। ਜਿਸ ਵਿਚ ਸੈਂਕੜੇ ਸਿੱਖ ਬੱਚੇ ਹਿੱਸਾ ਲੈਣ ਲਈ ਪਹੁੰਚੇ, ਜਿਹਨਾਂ ਨੂੰ ਅੱਜ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋ ਦਸਤਾਰ ਬੰਦੀ ਕਰਵਾਈ। ਇਸ ਸਬੰਧੀ ਗੱਲਬਾਤ ਕਰਦੀਆ ਸਿੱਖ ਸੰਗਤਾਂ ਅਤੇ ਛੋਟੇ ਸਿੱਖ ਬੱਚਿਆਂ ਨੇ ਦੱਸਿਆ ਕਿ ਇਹ ਇਕ ਵਧੀਆ ਉਪਰਾਲਾ ਹੈ ਅਤੇ ਸਿੱਖ ਬੱਚਿਆਂ ਦੀ ਪਹਿਲੀ ਵਾਰ ਦਸਤਾਰ ਸਜਾਉਣ ਦਾ ਮੌਕਾ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਅਤੇ ਅੱਜ ਅਸੀਂ ਇਸ ਕੈਂਪ ਦਾ ਹਿੱਸਾ ਬਣੇ ਖੁਸ਼ੀ ਅਤੇ ਮਾਨ ਮਹਿਸੂਸ ਕਰ ਰਹੇ ਹਾਂ ਅਤੇ ਅਜਿਹੇ ਉਪਰਾਲੇ ਭਵਿੱਖ ਵਿਚ ਹੋਰ ਵੀ ਹੋਣੇ ਚਾਹੀਦੇ ਹਨ।Dastar Bandi Camp Organized at Shri Akal Takht
Last Updated : Feb 3, 2023, 8:36 PM IST