ਅੰਮ੍ਰਿਤਸਰ ਵਿੱਚ ASI ਨੇ ਮਾਰੇ ਲੋਕਾਂ ਨੂੰ ਪੱਥਰ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ! - Crazy ASI Rajkumar pelted stones at people
ਅੰਮ੍ਰਿਤਸਰ ਦੇ ਵਿਜੇ ਨਗਰ ਦੇ ਇਲਾਕਾ ਬੋਹੜ ਵਾਲਾ ਸ਼ਿਵਾਲਾ ਵਿਖੇ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇੱਕ ਪਾਗਲ ਏਐਸਆਈ (ASI stoned people in Amritsar) ਵੱਲੋਂ ਲੋਕਾਂ ਨੂੰ ਪੱਥਰ ਮਾਰੇ ਗਏ। ਜਦੋਂ ASI ਦੇ ਬੇਟੇ ਨੇ ਆਪਣੇ ਪਿਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਹੀ ਬੇਟੇ ਦੀ ਸ਼ਰੇਆਮ ਕੁੱਟਮਾਰ ਕੀਤੀ। ਆਖ਼ਿਰਕਾਰ ਇਲਾਕੇ ਦੇ ਲੋਕ ਪਰੇਸ਼ਾਨ ਹੋ ਗਏ ਅਤੇ ਪਾਗਲ ਏਐਸਆਈ ਨੂੰ ਬੰਨ੍ਹ ਕੇ ਪਾਗਲਖਾਨੇ ਲੈ ਗਏ। ਦੱਸ ਦਈਏ ਕਿ ਪਾਗਲ ਹੋਏ ਏ.ਐਸ.ਆਈ ਦਾ ਨਾਮ ਰਾਜਕੁਮਾਰ ਹੈ ਅਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਇਹ ਏ.ਐਸ.ਆਈ ਰਾਜਕੁਮਾਰ ਪਠਾਨਕੋਟ ਵਿੱਚ ਡਿਊਟੀ ਕਰਦਾ ਹੈ।
Last Updated : Feb 3, 2023, 8:36 PM IST