ਵਿਸ਼ਵ ਕੱਪ 2023 'ਚ ਭਾਰਤੀ ਟੀਮ ਜਿੱਤ ਲਈ ਲਗਾਤਾਰ ਅਰਦਾਸਾਂ ਦਾ ਦੌਰ ਜਾਰੀ - ਭਾਰਤੀ ਟੀਮ ਦੀ ਜਿੱਤ ਸੰਬਧੀ ਅਰਜ ਬੇਨਤੀ
Published : Nov 19, 2023, 5:59 PM IST
ਅੰਮ੍ਰਿਤਸਰ:- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਪ ਕੱਪ ਦਾ ਫਾਈਨਲ ਮੈਚ ਚੱਲ ਰਿਹਾ ਹੈ ਤਾਂ ਉਧਰ ਦੂਜੇ ਪਾਸੇ ਭਾਰਤੀ ਪ੍ਰਸੰਸਕਾਂ ਵੱਲੋਂ ਭਾਰਤੀ ਟੀਮ ਦੀ ਜਿੱਤ ਲਈ ਲਗਾਤਾਰ ਅਰਦਾਸਾਂ ਅਤੇ ਹਵਨ ਕੀਤੇ ਜਾ ਰਹੇ ਨੇ। ਇਸੇ ਸਿਲਸਿਲੇ ਤਹਿਤ ਅੰਮ੍ਰਿਤਸਰ 'ਚ ਭਾਰਤੀ ਟੀਮ ਦੀ ਜਿੱਤ ਲਈ ਸਿੱਧਪੀਠ ਮਾਂ ਬੰਗਲਾ ਮੁਖੀ ਮੰਦਿਰ ਵਿਖੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵੱਲਂੋ ਹਵਨ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਸੰਸਥਾ ਦੇ ਆਗੂ ਲੱਕੀ ਕਾਨਪੁਰੀਆ ਅਤੇ ਸਾਥੀਆਂ ਨੇ ਦੱਸਿਆ ਕਿ ਕ੍ਰਿਕਟ ਦੀ ਭਾਰਤੀ ਟੀਮ ਦਾ ਪ੍ਰਦਸ਼ਨ ਹੁਣ ਤੱਕ ਤੂਫਾਨੀ ਰਿਹਾ ਹੈ ਅਤੇ ਅੱਜ ਮਾਂ ਬੰਗਲਾ ਅੱਗੇ ਹਵਨ ਪੂਜਾ ਕਰ ਭਾਰਤੀ ਟੀਮ ਦੀ ਜਿੱਤ ਸੰਬਧੀ ਅਰਜ ਬੇਨਤੀ ਕੀਤੀ ਗਈ ਹੈ ਅਤੇ ਮਾਤਾ ਰਾਣੀ ਅੱਗੇ ਫਰਿਆਦ ਕੀਤੀ ਹੈ ਕਿ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਆਪਣੇ ਅਸ਼ੀਰਵਾਦ ਨਾਲ ਜਿੱਤਣ ਦੀ ਸ਼ਕਤੀ ਪ੍ਰਦਾਨ ਕਰੇ।