ਪਠਾਨਕੋਟ 'ਚ ਸਿਵਲ ਹਸਪਤਾਲ ਨੇ ਮਨਾਈ ਧੀਆਂ ਦੀ ਲੋਹੜੀ, ਐੱਸਐੱਮਓ ਨੇ ਦਿੱਤੀ ਸਭ ਨੂੰ ਵਧਾਈ - ਪਠਾਨਕੋਟ
Published : Jan 13, 2024, 10:43 AM IST
ਪਠਾਨਕੋਟ ਦੇ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਨਵਜਨਮੀਆਂ ਧੀਆਂ ਨੂੰ ਲੋਹੜੀ ਪਾਈ ਗਈ। ਇਸ ਮੌਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਲੋਹੜੀ ਮੌਕੇ ਢੋਲ ਦੀ ਥਾਪ ਉੱਤੇ ਧੀਆਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਦੀ ਨਾਲ ਠੰਢ ਨੂੰ ਵੇਖਦੇ ਹੋਏ ਇਹਨਾਂ ਨਵਜੰਮੀਆਂ ਬੱਚੀਆਂ ਅਤੇ ਉਹਨਾਂ ਦੀਆਂ ਮਾਤਾਵਾਂ ਨੂੰ ਗਰਮ ਕੱਪੜੇ ਵੀ ਦਿੱਤੇ ਗਏ। ਇਸ ਮੌਕੇ ਸਰਕਾਰੀ ਹਸਪਤਾਲ ਦੀ ਸੀਐੱਮਓ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਹਸਪਤਾਲ ਵਿੱਚ ਪੂਰੇ ਸਟਾਫ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ ਹੈ। ਲੜਕੀਆਂ-ਲੜਕਿਆਂ ਤੋਂ ਘੱਟ ਨਹੀਂ ਹਨ ਅਤੇ ਸਾਨੂੰ ਸਾਰਿਆਂ ਨੂੰ ਲੜਕੀਆਂ ਦੀ ਲੋਹੜੀ ਵੀ ਜ਼ਰੂਰ ਮਨਾਉਣੀ ਚਾਹੀਦੀ ਹੈ।