ਅਮਿੱਟ ਛਾਪਾਂ ਛੱਡਦਾ ਹੋਇਆ ਛਿੰਝ ਛਰਾਹਾਂ ਦੀ ਸਭਿਆਚਾਰਕ ਮੇਲਾ ਸਮਾਪਤ - Hoshiarpur news update
ਹੁਸ਼ਿਆਰਪੁਰ ਗੜਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਪਿੰਡ ਅਚਲਪੁਰ ਮਜਾਰੀ ਦਾ ਮਸ਼ਹੂਰ ਮੇਲਾ ਛਿੰਝ ਛਰਾਹਾ ਦੀ 27ਵਾਂ ਸਭਿਆਚਾਰ ਅਤੇ ਪੇਂਡੂ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਬੀਤ ਭਲਾਈ ਕਮੇਟੀ ਅਤੇ ਬਾਪੂ ਕੁੰਭ ਦਾਸ ਸਪੋਰਟਸ ਕਲੱਬ ਵੱਲੋਂ ਕਰਵਾਏ ਸਭਿਆਚਾਰਕ ਮੇਲੇ ਵਿੱਚ ਬੀਤ ਇਲਾਕੇ ਦੇ ਗਾਇਕ ਹਰਬੰਸ ਬਸਨਪਾਲ, ਪ੍ਰਵੀਨ ਰਾਣਾ, ਹਰੀਪਾਲ ਲੋਈ ਨੇ ਦਰਸ਼ਕਾਂ ਨੂੰ ਗਾਇਕੀ ਰਾਹੀਂ ਆਪਣੇ ਵਿਰਸੇ ਨਾਲ ਜੋੜਿਆ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਫਿਲੌਰ ਦੀ ਨਾਟਕ ਮੰਡਲੀ ਵਲੋਂ ਕੋਰੀਓਗ੍ਰਾਫੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਵੱਖ ਵੱਖ ਸਕੂਲਾਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਇਲਾਕੇ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ। ਸਭਿਆਚਾਰਕ ਮੇਲੇ ਵਿੱਚ ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
Last Updated : Feb 3, 2023, 8:33 PM IST