Checking of Vehicles: ਤਿਉਹਾਰਾਂ ਤੋਂ ਪਹਿਲਾਂ ਈਟੀਓ ਅੰਮ੍ਰਿਤਸਰ ਵਲੋਂ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ - ਈਟੀਓ ਅੰਮ੍ਰਿਤਸਰ ਵਲੋਂ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ
Published : Oct 15, 2023, 10:08 PM IST
ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ ਹੁਣ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹੋਰ ਵੀ ਮੁਸ਼ਤੈਦ ਹੁੰਦੇ ਨਜਰ ਆ ਰਹੇ ਹਨ। ਇਸ ਵਿੱਚ ਮੋਬਾਇਲ ਵਿੰਗ ਵਲੋਂ ਹੁਣ ਮੁੱਖ ਮਾਰਗਾਂ ਉੱਤੇ ਨਾਕੇਬੰਦੀ ਕਰਕੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਮਾਲ ਲਿਆਉਣ ਅਤੇ ਲਿਜਾਣ ਵਾਲੇ ਵਾਹਨਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਵਿੱਚ ਮੋਬਾਇਲ ਵਿੰਗ ਵਲੋਂ ਬਿਨਾਂ ਬਿੱਲ, ਓਵਰਲੋਡਿੰਗ, ਅਧੂਰੇ ਕਾਗਜਾਤ ਵਾਲੇ ਮਾਲ ਵਾਹਨਾਂ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਦਿੱਲ੍ਹੀ ਰਾਸ਼ਟਰੀ ਰਾਜ ਮਾਰਗ ਉੱਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਵਿਖੇ ਈਟੀਓ ਅੰਮ੍ਰਿਤਸਰ ਰਮਨ ਸ਼ਰਮਾ ਵਲੋਂ ਆਪਣੀ ਟੀਮ ਨਾਲ ਨਾਕੇਬੰਦੀ ਕਰ ਵਾਹਨਾਂ ਦੀ ਜਾਂਚ ਕੀਤੀ ਗਈ। ਈਟੀਓ ਰਮਨ ਸ਼ਰਮਾ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਓਵਰਲੋਡਿੰਗ ਵਾਲੇ ਵਾਹਨ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।