ਮੁੜ ਸੁਰਖੀਆਂ ਵਿੱਚ ਆਈ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ, ਬਰਾਮਦ ਹੋਇਆ ਇਹ ਸਮਾਨ - Tarn Taran latest news
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਮੁੜ ਸੁਰਖੀਆਂ ਵਿੱਚ ਆ ਗਈ ਹੈ। ਇਸ ਜੇਲ੍ਹ ਵਿੱਚੋਂ ਮੁੜ 10 ਮੋਬਾਈਲ ਫੋਨ, ਸਿਮ,ਡੈਟਾ ਕੇਬਲ, ਚਾਰਜਰ ਅਤੇ ਹੈਂਡ ਫੋਨ ਮਿਲੇ ਹਨ। ਜਿਸ ਕਾਰਨ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਮੁੜ ਸੁਰਖੀਆਂ ਵਿੱਚ ਆਈ ਹੈ। ਇਹ ਸਾਰਾ ਸਮਾਨ ਲਵਾਰਿਸ ਹਾਲਤ ਵਿੱਚ ਮਿਲਿਆ ਹੈ। ਥਾਣਾ ਗੋਇੰਦਵਾਲ ਸਾਹਿਬ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:33 PM IST