ਪੰਜਾਬੀ ਫਿਲਮ ਮਸੰਦ ਦੇ ਪ੍ਰੋਡਿਉਸਰ ਖਿਲਾਫ ਮਾਮਲਾ ਦਰਜ, ਇਹ ਹੈ ਮਾਮਲਾ - ਪੰਜਾਬੀ ਫਿਲਮ ਮਸੰਦ ਖਿਲਾਫ ਮਾਮਲਾ
ਪੰਜਾਬੀ ਫਿਲਮ ਮਸੰਦ ਰਿਲੀਜ ਹੋਣ ਤੋਂ ਪਹਿਲਾਂ ਵਿਵਾਦਾਂ ਵਿੱਚ ਘਿਰ ਗਈ ਹੈ। ਦੱਸ ਦਈਏ ਕਿ ਫਿਲਮ 11 ਨਵੰਬਰ ਨੂੰ ਰਿਲੀਜ ਹੋਣ ਵਾਲੀ ਹੈ। ਫਿਲਮ ਦਾ ਟ੍ਰੇਲਰ ਰਿਲੀਜ ਹੋਣ ਤੋਂ ਬਾਅਦ ਬਠਿੰਡਾ ਦੇ ਵਕੀਲ ਰਣਵੀਰ ਸਿੰਘ ਦੁਆਰਾ ਫਿਲਮ ਦੇ ਪ੍ਰੋਡਿਉਸਰ ਰੱਬੀ ਗਿੱਲ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਇਲਜ਼ਾਮ ਲਗਾਇਆ ਹੈ ਕਿ ਫਿਲਮ ਵਿੱਚ ਜੋ ਡਾਇਲੌਗ ਬੋਲੇ ਗਏ ਹਨ ਉਹ ਇਤਰਾਜ਼ ਯੋਗ ਹਨ। ਉਨ੍ਹਾਂ ਦੱਸਿਆ ਕਿ ਫਿਲਮ ਦੇ ਖਿਲਾਫ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਫਿਲਮ ਵਿੱਚ ਇਤਰਾਜਯੋਗ ਡਾਇਲੌਗ ਨਹੀਂ ਹਟਾਏ ਗਏ ਜਾਂ ਫਿਰ ਫਿਲਮ ਰਿਲੀਜ਼ ਕਰ ਦਿੱਤੀ ਗਈ ਤਾਂ ਉਹ ਇਨ੍ਹਾਂ ਦੇ ਖਿਲਾਫ ਕੋਰਟ ਦਾ ਵੀ ਸਹਾਰਾ ਲੈਣਗੇ। ਚੌਕੀ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਮ ਮਸੰਦ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਇਹ ਸ਼ਿਕਾਇਤ ਥਾਣਾ ਸਿਵਲ ਲਾਈਨ ਦੇ ਐਸਐਚਓ ਨੂੰ ਭੇਜ ਦਿੱਤੀ ਗਈ ਹੈ ਅਤੇ ਉਹ ਇਸ ਸਬੰਧੀ ਗੱਲਬਾਤ ਕਰਕੇ ਅਗਲੇਰੀ ਕਾਰਵਾਈ ਕਰਨਗੇ।
Last Updated : Feb 3, 2023, 8:30 PM IST