ਮੂਸਾ ਪਿੰਡ ਨਜ਼ਦੀਕ ਅਚਾਨਕ ਪਲਟੀ ਕਾਰ, ਇੱਕ ਨੌਜਵਾਨ ਦੀ ਮੌਤ ਦੋ ਜ਼ਖਮੀ - Mansa news
Published : Jan 3, 2024, 7:11 AM IST
ਮਾਨਸਾ ਦੇ ਪਿੰਡ ਮੂਸਾ ਨੇੜੇ ਇੱਕ ਕਾਰ ਅਚਾਨਕ ਪਲਟਣ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਨੌਜਵਾਨ ਗੰਭੀਰ ਜਖਮੀ ਹੋ ਗਏ ਹਨ। ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਨੌਜਵਾਨ ਆਏ ਸਨ, ਜਿਹਨਾਂ ਵਿੱਚੋਂ ਨਕੁਲ ਨੂੰ ਮ੍ਰਿਤਕ ਹੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਜਦੋਂ ਕਿ 2 ਨੌਜਵਾਨ ਤੇਜਸ ਅਤੇ ਮੁਕਲ ਨੂੰ ਗੰਭੀਰ ਜਖਮੀ ਹੋਣ ਕਾਰਨ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਹੈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ 15 ਤੋਂ 16 ਸਾਲ ਦੀ ਉਮਰ ਦੇ ਹਨ।