ਕਾਰ ਨੇ ਓਵਰ ਬ੍ਰਿਜ ਹੇਠਾਂ ਸੁੱਤੇ ਪਰਿਵਾਰ ਨੂੰ ਦਰੜਿਆ, ਇੱਕ ਬੱਚੇ ਦੀ ਮੌਤ, 3 ਹੋਰ ਜਖ਼ਮੀ - ਰੋਜ਼ ਗਾਰਡਨ ਚੌਂਕ
Published : Jan 17, 2024, 10:12 AM IST
|Updated : Jan 17, 2024, 11:07 AM IST
Bathinda Road Accident: ਬੀਤੀ ਰਾਤ ਬਠਿੰਡਾ ਵਿੱਚ ਧੁੰਦ ਕਾਰਨ ਹਾਦਸਾ ਵੱਡਾ ਵਾਪਰਿਆ। ਇੱਥੇ ਤੇਜ਼ ਰਫਤਾਰ ਕਾਰ ਨੇ ਰੋਜ਼ ਗਾਰਡਨ ਚੌਂਕ 'ਤੇ ਬਣੇ ਓਵਰ ਬ੍ਰਿਜ ਹੇਠਾਂ ਸੁੱਤੇ ਪਰਿਵਾਰ ਨੂੰ ਦਰੜਿਆ। ਇਸ ਦਰਦਨਾਕ ਹਾਦਸੇ ਵਿੱਚ ਇੱਕ ਕਰੀਬ 8 ਸਾਲ ਦੀ ਬੱਚੀ ਦੀ ਮੌਤ ਹੋ ਗਈ, ਜਦਕਿ ਤਿੰਨ ਜਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਬ੍ਰਿਜ ਹੇਠਾਂ ਰਹਿੰਦੇ ਹੋਰ ਲੋਕਾਂ ਨੇ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹ ਸਾਰੇ ਉੱਥੇ ਲੰਮੇ ਸਮੇਂ ਤੋਂ ਰਹਿ ਰਹੇ ਹਨ, ਪਰ ਕਦੇ ਅਜਿਹਾ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਕਈ ਇਲਾਕਿਆਂ ਵਿੱਚ ਰੈੱਡ ਅਤੇ ਆਰੇਂਜ ਅਲਰਟ ਜਾਰੀ ਹੈ। ਅਜਿਹੇ ਵਿੱਚ ਸੜਕਾਂ ਉੱਤੇ ਵਿਜ਼ੀਬਿਲਟੀ ਘੱਟ ਜਾਂਦੀ ਹੈ, ਤਾਂ ਅਕਸਰ ਵਾਹਨ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਧੁੰਦ ਨੂੰ ਦੇਖਦੇ ਹੋਏ ਵਾਹਨ ਦੀ ਗਤੀ ਨੂੰ ਹੌਲੀ ਰਫ਼ਤਾਰ ਵਿੱਚ ਚਲਾਉਣਾ ਚਾਹੀਦਾ ਹੈ, ਤਾਂ ਜੋ ਆਪਣੀ ਤੇ ਕਿਸੇ ਹੋਰ ਦੀ ਜਾਨ ਜੋਖ਼ਮ ਵਿੱਚ ਨਾ ਪਵੇ।