Hoshiarpur Accidnet News: ਗੱਡੀ ਦਾ ਸੰਤੁਲਨ ਵਿਗੜਨ ਕਾਰਨ ਨਹਿਰ 'ਚ ਡਿੱਗੀ ਗੱਡੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - ਨਹਿਰ ਵਿੱਚ ਡਿੱਗੀ ਗੱਡੀ
Published : Sep 27, 2023, 8:33 AM IST
ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਘਗਵਾਲ ਨਾਲ ਲੱਗਦੀ ਕੰਡੀ ਨਹਿਰ 'ਤੇ ਬੀਤੀ ਦੇਰ ਸ਼ਾਮ ਅਚਾਨਕ ਗੱਡੀ ਦਾ ਸੰਤੁਲਨ ਖ਼ਰਾਬ ਹੋ ਗਿਆ, ਜਿਸ ਤੋਂ ਬਾਅਦ ਕਾਰ ਚਾਲਕ ਗੱਡੀ ਸਮੇਤ ਨਹਿਰ 'ਚ ਡਿੱਗ ਗਏ। ਗਨੀਮਤ ਰਹੀ ਕਿ ਨਹਿਰ 'ਚ ਪਾਣੀ ਘੱਟ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਨੂੰ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਨਹਿਰ ਤੋਂ ਬਾਹਰ ਕੱਢਿਆ ਗਿਆ। ਕਾਰ ਚਾਲਕ ਦਾ ਕਹਿਣਾ ਕਿ ਗੱਡੀ ਨੂੰ ਪਾਸ ਦਿੰਦਿਆਂ ਸਾਹਮਣੇ ਜਾਨਵਰ ਆਉਣ ਕਾਰਨ ਇਹ ਹਾਦਸਾ ਵਾਪਰਿਆ ਤਾਂ ਉਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਕਿ ਆਏ ਦਿਨ ਇਥੇ ਕਈ ਹਾਦਸੇ ਵਾਪਰਦੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਿਹਾ। ਉਨ੍ਹਾਂ ਕਿਹਾ ਕੀ ਨਹਿਰ 'ਤੇ ਰੇਲਿੰਗ ਨਾ ਹੋਣ ਕਾਰਨ ਇਹ ਹਾਦਸੇ ਵਾਪਰ ਰਹੇ ਹਨ।