ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਡੇਰਾ ਸੱਚਾ ਸੌਦਾ ਜਾਣ ਉੱਤੇ ਬਵਾਲ - Ferozepur News
ਫਿਰੋਜ਼ਪੁਰ ਬੀਤੀ ਸ਼ਾਮ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਤਸਵੀਰ ਜਿਸ ਵਿੱਚ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ, ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਅੱਜ ਗੁਰੂ ਹਰਸਹਾਏ ਦੇ ਪਿੰਡ ਸੈਦੇਕੇ ਮੋਹਨ ਵਿਖੇ ਨਾਮ ਚਰਚਾ ਘਰ ਦੀ ਪੰਦਰਾਂ ਮੈਂਬਰੀ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਨੇ ਆਪਣਾ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਸ਼ਿਵ ਕੁਮਾਰ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨਾਮ ਚਰਚਾ ਘਰ ਦੇ ਅੱਗੋਂ ਲੰਘ ਰਹੇ ਸਨ ਅਤੇ ਉਨ੍ਹਾਂ ਦੇ ਕੁੱਝ ਸਮਰਥਕਾਂ ਨੇ ਉਨ੍ਹਾਂ ਨੂੰ ਰੋਕ ਕੇ ਆਪਣੀ ਕੋਈ ਸਮੱਸਿਆ ਦੱਸਣੀ ਚਾਹੀ। ਜਿਸ 'ਤੇ ਲੋਕਾਂ ਦੇ ਕਹਿਣ ਉੱਤੇ ਉਹ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਨਾਮ ਚਰਚਾ ਘਰ ਦੇ ਅੰਦਰ ਆ ਗਏ ਅਤੇ ਅੰਦਰ ਨਾ ਤਾਂ ਕੋਈ ਸੱਤਸੰਗ ਹੋ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪਹਿਲਾਂ ਤੋਂ ਸੱਦਾ ਪੱਤਰ ਭੇਜਿਆ ਗਿਆ ਸੀ।
Last Updated : Feb 3, 2023, 8:30 PM IST