ਦੋ ਧਿਰਾਂ ਵਿਚਕਾਰ ਹੋਈ ਝੜਪ ਔਰਤ ਨੂੰ ਲੱਗੀਆਂ ਸੱਟਾਂ - bloody clash took place between two parties
ਅੰਮ੍ਰਿਤਸਰ ਮਾਮਲਾ ਚੌਕੀ ਗੁਰਬਖਸ਼ ਨਗਰ ਦੇ ਅਧੀਨ ਆਉਦੇ ਇਲਾਕਾ ਗੁਰਬਖਸ਼ ਨਗਰ ਦਾ ਹੈ ਜਿਥੋਂ ਦੀ ਰਹਿਣ ਵਾਲੀ ਮਹਿਲਾ ਰਿੰਪੀ ਵੱਲੋ ਆਪਣੇ ਹੀ ਇਲਾਕੇ ਦੇ ਏਐਸਆਈ ਅਵਤਾਰ ਸਿੰਘ ਅਤੇ ਉਸਦੇ ਪੁੱਤਰ ਰਾਹੁਲ ਉਪਰ ਕੁਟ ਮਾਰ ਕਰਨ ਦੇ ਦੋਸ਼ ਲਗਾਏ ਹਨ। ਚੌਕੀ ਇਨੰਚਾਰਜ ਸਤਵੰਤ ਸਿੰਘ ਉਪਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬਧੀ ਪੀੜੀਤ ਮਹਿਲਾ ਰਿੰਪੀ ਨੇ ਦੱਸਿਆ ਕਿ ਰਾਹੁਲ ਵੱਲੋ ਪਹਿਲਾ ਵੀ ਉਸਦੇ ਬੇਟੇ ਨਾਲ ਝਗੜਾ ਕੀਤਾ ਗਿਆ ਸੀ ਅਤੇ ਹੁਣ ਵੀ ਪੁਰਾਣੀ ਰਜਿੰਸ ਦੇ ਚਲਦਿਆਂ ਰਾਹੁਲ ਅਤੇ ਅਵਤਾਰ ਵੱਲੋ ਮੇਰੇ ਬੇਟੇ ਉਪਰ ਹਮਲਾ ਕਰਨ ਦੀ ਨੀਅਤ ਨਾਲ ਪਹੁੰਚੇ ਸਨ। ਜਦੋ ਮੈ ਵਿਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾ ਉਹਨਾ ਮੌਕੇ ਉਤੇ ਮੇਰੇ ਨਾਲ ਕੁਟ ਮਾਰ ਕਰ ਮੈਨੂੰ ਜਖ਼ਮੀ ਕਰ ਦਿੱਤਾ ਹੈ। ਅਵਤਾਰ ਸਿੰਘ ਜੋ ਕੀ ਪੁਲਿਸ ਮੁਲਾਜਮ ਹੈ ਪੁਲਿਸ ਰਸੂਕ ਦੇ ਚਲਦੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਸੀਂ ਇਸ ਸੰਬਧੀ ਪੁਲਿਸ ਦੇ ਆਲਾ ਅਧਿਕਾਰੀਆਂ ਕੋਲੋ ਇਨਸਾਫ ਦੀ ਮੰਗ ਕਰਦੇ ਹਨ। ਇਸ ਸੰਬਧੀ ਚੌਕੀ ਗੁਰਬਖਸ਼ ਨਗਰ ਦੇ ਇਨਚਾਰਜ ਸਤਵੰਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋ ਸ਼ਿਕਾਇਤ ਦਰਜ ਕਰ ਦੋਵੇ ਧਿਰਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Last Updated : Feb 3, 2023, 8:34 PM IST