ਜੰਡਿਆਲਾ ਗੁਰੂ ਵਿਖੇ ਦੋ ਧਿਰਾਂ ਵਿਚਾਲੇ ਖੂਨੀ ਝੜਪ - ਮਾਨਾਂਵਾਲਾ ਹਸਪਤਾਲ
ਬੀਤੀ ਰਾਤ ਮੁਹੱਲਾ ਸੱਤ ਵਾਰਡ ਜੰਡਿਆਲਾ ਗੁਰੂ ਵਿਖੇ ਦੋ ਗੁੱਟਾ ਵਿੱਚ ਹੋਈ ਭਿਆਨਕ ਲੜਾਈ ਹੋਣ ਨਾਲ ਇੱਕ ਗੁੱਟ ਦੇ 4-5 ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਤਿੰਨ ਵਿਅਕਤੀ ਮਾਨਾਂਵਾਲਾ ਹਸਪਤਾਲ ਵਿੱਚ ਦਾਖਲ ਹਨ। ਇੱਕ ਸਾਜਨ ਪੁੱਤਰ ਬਲਦੇਵ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਗੁਰੂ ਰਾਮਦਾਸ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿੱਚ ਚੌਂਕੀ ਇੰਚਾਰਜ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਛਾਪੇਮਾਰੀ ਜਾਰੀ ਹੈ। ਜਲਦੀ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ (Jandiala Guru Amritsar Clash News) ਹੋਣਗੇ।
Last Updated : Feb 3, 2023, 8:30 PM IST