ਪੰਜਾਬ

punjab

ETV Bharat / videos

CBSC 12th Result: ਬਿਪਨਜੀਤ ਸਿੰਘ ਨੇ 99.2 ਫੀਸਦ ਅੰਕ ਲੈ ਕੇ ਜ਼ਿਲ੍ਹੇ 'ਚੋਂ ਕੀਤਾ ਟਾਪ - ਸੀਬੀਐਸਈ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ

By

Published : Jul 23, 2022, 7:17 AM IST

Updated : Feb 3, 2023, 8:25 PM IST

ਰੂਪਨਗਰ: ਸੀਬੀਐਸਈ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਰੋਪੜ ਦੇ ਵਿਦਿਆਰਥੀ ਬਿਪਨਜੀਤ ਸਿੰਘ ਨੇ 99.2 ਪ੍ਰਤੀਸ਼ਤ ਅੰਕ ਲੈ ਕੇ ਜ਼ਿਲ੍ਹੇ ਵਿੱਚੋ ਟਾਪ ਕੀਤਾ ਹੈ। ਬਿਪਨਜੀਤ ਸਿੰਘ ਤੇ ਹੋਰ ਟਾਪਰ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਨੇ ਮੁੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਹੈ। ਟਾਪਰ ਰਹੇ ਵਿਦਿਆਰਥੀ ਬਿਪਨਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਸਟਾਫ ਤੇ ਮਾਪਿਆ ਦੇ ਸਹਿਯੋਗ ਨਾਲ ਉਹ ਟਾਪ ਕਰਨ ਵਿੱਚ ਸਫ਼ਲ ਹੋ ਸਕਿਆ ਹੈ। ਉਹ ਅੱਗੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਇੰਜੀਨੀਅਰਿੰਗ ਦੀ ਪੜਾਈ ਆਈਆਈਟੀ 'ਚੋ ਕਰਨਾ ਚਾਹੁੰਦਾ ਹੈ। ਇੰਨਾਂ ਨਤੀਜਿਆਂ ਨੂੰ ਲੈ ਕੇ ਸਕੂਲ ਅਤੇ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੋਲ ਹੈ।
Last Updated : Feb 3, 2023, 8:25 PM IST

ABOUT THE AUTHOR

...view details