ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਮੂਸਾ ਪਹੁੰਚੇ ਬਾਈਕ ਰਾਈਡਰ - ਮਾਨਸਾ ਦੀ ਖਬਰ ਪੰਜਾਬੀ ਵਿਚ
Published : Dec 25, 2023, 8:41 AM IST
ਮਾਨਸਾ : ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਏ ਬੇਸ਼ੱਕ ਡੇਢ ਸਾਲ ਤੋਂ ਜਿਆਦਾ ਦਾ ਸਮਾਂ ਬੀਤ ਚੁੱਕਿਆ ਹੈ। ਪਰ ਅੱਜ ਵੀ ਲਗਾਤਾਰ ਸਿੱਧੂ ਮੂਸੇ ਵਾਲਾ ਨੂੰ ਚਾਹੁਣ ਵਾਲੇ ਪ੍ਰਸ਼ੰਸਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਹਨਾਂ ਦੀ ਹਵੇਲੀ ਵਿੱਚ ਪਹੁੰਚ ਰਹੇ ਹਨ। ਇਸ ਹੀ ਤਹਿਤ ਐਤਵਾਰ ਨੂੰ ਵੀ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਵੱਡੀ ਗਿਣਤੀ 'ਚ ਦਿੱਲੀ, ਚੰਡੀਗੜ੍ਹ ਮੋਹਾਲੀ, ਬਠਿੰਡਾ, ਲੁਧਿਆਣਾ ਤੋਂ ਮੋਟਰਸਾਈਕਲ ਰਾਈਡਰ ਇੱਕ ਵੱਡੇ ਕਾਫਲੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਟਰੀਬਿਉਟ ਦੇਣ ਦੇ ਲਈ ਪਹੁੰਚੇ। ਇਸ ਦੌਰਾਨ ਸਾਰੇ ਹੀ ਪ੍ਰਸ਼ੰਸਕ ਰਾਈਡਰ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲੇ। ਇਸ ਮੌਕੇ ਇੱਕਮਿਹਿਲਾ ਰਾਈਡਰ ਨੇ ਕਿਹਾ ਕਿ ਪਹਿਲਾਂ ਤਾਂ ਉਹ ਸਿੱਧੂ ਮੂਸੇ ਵਾਲਾ ਦੇ ਵੱਡੇ ਫੈਨ ਨਹੀਂ ਸੀ ਪਰ ਹੁਣ ਜਦੋਂ-ਜਦੋਂ ਗੀਤ ਸੁਣੇ ਤਾਂ ਉਹ ਮਰਹੁਮ ਗਾਇਕ ਦੀ ਫੈਨ ਹੋ ਗਈ। ਇਸ ਮੌਕੇ ਰਾਈਡਰਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਹੀ ਸੁਣਦੇ ਹਨ, ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਟ੍ਰਬਿਊਟ ਦੇਣ ਦੇ ਲਈ ਅੱਜ ਉਹ ਮੋਟਰਸਾਈਕਲ ਰਾਈਡ ਲੈ ਪਹੁੰਚੇ ਨੇ। ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਤੇ ਉਸਦੇ ਮਾਪਿਆਂ ਨੂੰ ਇਨਸਾਫ਼ ਦਿੱਤਾ ਜਾਵੇ। ਕਿਉਂਕਿ ਸਿੱਧੂ ਮੂਸੇਵਾਲਾ ਨੂੰ ਦੁਨੀਆਂ ਭਰ ਦੇ ਵਿੱਚ ਲੋਕ ਪਿਆਰ ਕਰਦੇ ਹਨ ਅਤੇ ਜਸਟਿਸ ਦੀ ਮੰਗ ਕਰ ਰਹੇ ਨੇ।