ਮਾਨਸਾ 'ਚ ਪਲਟੀ ਫੁੱਲਾਂ ਨਾਲ ਸੱਜੀ ਲਾੜਾ-ਲਾੜੀ ਦੀ ਕਾਰ, ਜੋੜੇ ਸਣੇ 5 ਲੋਕ ਗੰਭੀਰ ਜ਼ਖਮੀ - ਮਾਨਸਾ ਚ ਦੋ ਗੱਡੀਆਂ ਹਾਦਸਾ ਗ੍ਰਸਤ
Published : Dec 10, 2023, 3:21 PM IST
ਮਾਨਸਾ ਜ਼ਿਲ੍ਹੇ ਦੇ ਪਿੰਡ ਦੁੱਲੋਵਾਲ ’ਚ ਵਿਆਹ ਵਾਲੀ ਕਾਰ ਅਤੇ ਥਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਜਿਸ ਵਿੱਚ ਵਿਆਹ ਵਾਲੀ ਕਾਰ 'ਚ ਸਵਾਰ ਲਾੜਾ-ਲਾੜੀ ਸਮੇਤ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਫੌਰੀ ਤੌਰ 'ਤੇ ਸਥਾਨਕ ਵਾਸੀਆਂ ਵੱਲੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਹਾਦਸੇ 'ਚ ਨੇੜੇ ਜਾਂਦਾ ਇਕ ਆਟੋ ਵੀ ਥਾਰ ਦੀ ਲਪੇਟ ਵਿੱਚ ਆ ਗਿਆ। ਜਿਸ ਕਾਰਨ ਆਟੋ ’ਚ ਸਵਾਰ ਕੁੱਝ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਫੱਤਾ ਮਾਲੋਕਾ ਤੋਂ ਵਿਆਹ ਵਾਲਾ ਲਾੜਾ ਅਤੇ ਲਾੜੀ ਅੱਜ ਆਪਣੇ ਪਰਿਵਾਰ ਦੀ ਨਿੱਜੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਪਰ ਦੋਲੋਵਾਲ ਦੇ ਨਜ਼ਦੀਕ ਮਾਨਸਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਥਾਰ ਗੱਡੀ ਵਿੱਚ ਵੱਜਣ ਕਾਰਨ ਦੋਨੋਂ ਗੱਡੀਆਂ ਹਾਦਸਾ ਗ੍ਰਸਤ ਹੋ ਗਈਆਂ। ਜਿਨਾਂ ਵਿੱਚ ਤਿੰਨ ਮਹਿਲਾ ਅਤੇ ਦੋ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਪਿੰਡ ਦੁੱਲੋਵਾਲ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਗੱਡੀਆਂ ਬਿਲਕੁਲ ਖਤਮ ਹੋ ਗਈਆਂ ਹਨ। ਇਸ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ।