SGPC ਦੇ ਪ੍ਰਧਾਨ ਲਈ ਵੋਟਿੰਗ ਤੋਂ ਪਹਿਲਾਂ ਬੀਬੀ ਜਗੀਰ ਕੌਰ ਦਾ ਬਿਆਨ, ਕਿਹਾ ਆਜ਼ਾਦ ਮਨ ਨਾਲ ਪਾਓ ਵੋਟ - ਆਜ਼ਾਦ ਮਨ
ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਦੀ ਉਮੀਦਵਾਰ ਬੀਬੀ ਜਗੀਰ ਕੌਰ ਅੱਜ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੁਮਾਇੰਦੇ ਚੁਣ ਕੇ ਭੇਜਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਰਐਸਐਸ ਤੇ ਟਿਕੇ ਬਾਦਲ ਸਾਹਿਬ ਲਗਾਉਂਦੇ ਹਨ, ਮੈਂ ਨਹੀਂ ਲਗਾਉਂਦੀ। ਬੀਬੀ ਜਗੀਰ ਕੌਰ ਨੇ ਕਿਹਾ ਨਾ ਮੈਂ ਕਿਸੇ 'ਤੇ ਪ੍ਰੈਸ਼ਰ ਪਾਉਂਦੀ ਹਾਂ, ਨਾ ਮੈਂ ਕਿਸੇ 'ਤੇ ਜ਼ੋਰ ਪਾਉਂਦੀ ਹਾਂ ਨਾ ਹੀ ਮੈਂ ਕਿਸੇ ਨਾਲ ਧੱਕਾ ਕਰਦੀ ਹਾਂ, ਮੈਂ ਇਕੋ ਗੱਲ ਕਰਦੀ ਹਾਂ ਕਿ ਆਜ਼ਾਦ ਮਨ ਦੇ ਨਾਲ ਵੋਟ ਪਾਓ।
Last Updated : Feb 3, 2023, 8:31 PM IST