ਭਾਰਤੀ ਕਿਸਾਨ ਯੂਨੀਅਨ ਫ਼ਤਹਿ ਨੇ ਪੰਜਾਬੀ ਫਿਲਮ ਦਾਸਤਾਨ-ਏ-ਸਰਹੰਦ ਦਾ ਕੀਤਾ ਵਿਰੋਧ, ਥਿਏਟਰ 'ਚ ਚੱਲ ਰਹੀ ਮੂਵੀ ਕਰਵਾਈ ਬੰਦ - ਪੰਜਾਬੀ ਫਿਲਮ ਦਾਸਤਾਨ ਏ ਸਰਹੰਦ ਦਾ ਵਿਰੋਧ
Published : Nov 7, 2023, 7:41 PM IST
ਪੰਜਾਬੀ ਫਿਲਮ ਦਾਸਤਾਨ-ਏ-ਸਰਹੰਦ ਨੂੰ ਲੈਕੇ ਲਾਗਾਤਰ ਸਿੱਖ ਜਗਤ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਿਸ ਨੂੰ ਲੈਕੇ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਫ਼ਿਲਮ ਤੇ ਪਬੰਧੀ ਲਾਉਣ ਦੀ ਗੱਲ ਕਹੀ ਗਈ। ਇਸੇ ਨੂੰ ਲੈ ਕੇ ਅੱਜ ਫਰੀਦਕੋਟ ਦੇ ਗਿੱਲ ਕੰਮਪਲੈਕਸ ਵਿੱਚ ਚੱਲ ਰਹੀ ਇਸ ਮੂਵੀ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਫ਼ਤਹਿ ਦੇ ਮੈਬਰਾਂ ਵੱਲੋਂ ਥਿਏਟਰ ਵਿੱਚ ਪੁੱਜ ਕੇ ਇਸ ਮੂਵੀ ਨੂੰ ਬੰਦ ਕਰਵਾਇਆ ਗਿਆ ਨਾਲ ਹੀ ਇਸ ਫਿਲਮ ਦੇ ਪੋਸਟਰ ਮੌਕੇ ਤੋਂ ਉਤਰਵਾਏ ਗਏ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਪੇਸ਼ ਕਰਨ ਵਾਲੀ ਇਹ ਫਿਲਮ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਆਹਤ ਕਰਦੀ ਹੈ।