CM Mann Target To Bajwa : ਵਿਧਾਨ ਸਭਾ 'ਚ ਮਾਨ ਨੇ ਘੇਰੇ ਬਾਜਵਾ, ਕਿਹਾ- ਕੈਪਟਨ ਨੇ ਵੀ ਲਿਖੀ ਸੀ ਤੁਹਾਡੇ ਖਿਲਾਫ ਚਿੱਠੀ, ਉਸ ਦਾ ਕੀ ਕਰੀਏ? - ਪ੍ਰਤਾਪ ਸਿੰਘ ਬਾਜਵਾ
Published : Oct 20, 2023, 7:31 PM IST
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸਾਡੇ ਕਿਸੇ ਐੱਮਐੱਲਏ ਨੇ ਸਾਡੇ ਕਿਸੇ ਐੱਮਪੀ ਬਾਰੇ ਕੁੱਝ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਿੱਚ ਇਹ ਚੱਲਦਾ ਰਹਿੰਦਾ ਹੈ। ਰਾਜਨੀਤਿਕ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਕੁਝ ਨਾ ਕੁੱਝ ਕਹਿ ਦਿੰਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਡਰੱਗ ਦਾ ਇਲਜਾਮ ਲਗਾਇਆ ਹੈ। ਤੁਹਾਡੇ ਖਿਲਾਫ ਵੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਂਡ ਨੂੰ ਚਿੱਠੀ ਲਿਖੀ ਸੀ, ਉਸ ਚਿੱਠੀ ਦਾ ਕੀ ਕਰੀਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਿਰੋਧੀਆਂ ਦੇ ਸੁਪਨੇ ਵਿੱਚ ਆਉਂਦਾ ਹੈ।