ਪੁਲਿਸ ਨੇ ਸੈਂਕੜੇ ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ - ਥਾਣਾ ਭਦੌੜ
ਬਰਨਾਲਾ: ਭਦੌੜ ਪੁਲਿਸ ਨੇ 984 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਥਾਣਾ ਭਦੌੜ ਵਿਖੇ ਡੀਐਸਪੀ ਤਪਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਸਐੱਚਓ ਬਲਤੇਜ ਸਿੰਘ ਥਾਣਾ ਭਦੌੜ ਸਰਚ ਕਰ ਰਹੇ ਸਨ ਤਾਂ ਜੰਗੀਆਣਾ ਦਾਣਾ ਮੰਡੀ ਵਿੱਚ ਦੋ ਨੌਜਵਾਨ ਸ਼ੱਕੀ ਬੈਠੇ ਦਿਖਾਈ ਦਿੱਤੇ। ਜਿਸ ਉੱਤੇ ਥਾਣਾ ਮੁਖੀ ਨੇ ਜਾ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਰਵਿੰਦਰ ਸਿੰਘ ਪਿੰਡ ਜੰਗੀਆਣਾ ਅਤੇ ਖੁਸ਼ਕਰਨ ਸਿੰਘ ਪਿੰਡ ਸੰਧੂ ਕਲਾਂ ਦੱਸਿਆ ਅਤੇ ਉਹ ਚਿੱਟੀਆਂ ਖੁੱਲ੍ਹੀਆਂ ਗੋਲੀਆਂ ਆਪਸ ਵਿੱਚ ਵੰਡ ਰਹੇ ਸੀ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਨੰਬਰ 33 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੌਜਵਾਨਾ ਨੂੰ ਮਾਣਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਜਿਸ ਦੌਰਾਨ ਕੁੱਝ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
Last Updated : Feb 3, 2023, 8:23 PM IST