ਪੁਲਿਸ ਵੱਲੋਂ ਅੰਗਰੇਜ਼ੀ ਸ਼ਰਾਬ ਦੀਆਂ 133 ਪੇਟੀਆਂ ਸਮੇਤ ਬਲੈਰੋ ਚਾਲਕ ਕਾਬੂ
ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਇਕ ਗੁਪਤ ਸੂਚਨਾ ਦੇ ਆਧਾਰ ਤੇ ਇਕ ਬਲੈਰੋ ਪਿਕਅੱਪ ਵਿੱਚੋਂ 133 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ ਚਾਲਕ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ SHO ਸਬ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ASI ਸੁਰਿੰਦਰ ਸਿੰਘ ਦੀ ਅਗਵਾਈ ਹੇਠ ਅੰਬ ਵਾਲਾ ਚੌਂਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਨਾਕੇਬੰਦੀ ਦੌਰਾਨ ਮੌਜੂਦ ਸੀ ਤਾਂ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਬਲੈਰੋ ਪਿਕਅੱਪ ਨੰਬਰ ਪੀ ਬੀ 11 BF 6285 ਜਿਸ ਦਾ ਚਾਲਕ ਦਲਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਭਰਤਗੜ੍ਹ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਆ ਰਿਹਾ ਹੈ। ਜੇਕਰ ਪਤਾਲਪੁਰੀ ਚੌਂਕ ਵਿਖੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਨੂੰ ਮੌਕੇ ਤੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ASI ਸੁਰਿੰਦਰ ਸਿੰਘ ASI ਰਾਮ ਕੁਮਾਰ ਸਿਪਾਹੀ ਸਿਮਰਨਜੀਤ ਸਿੰਘ ਅਤੇ ਹੋਮ ਗਾਰਡ ਮੁਲਾਜ਼ਮ ਰੋਸ਼ਨ ਲਾਲ ਵੱਲੋਂ ਪਤਾਲਪੁਰੀ ਚੌਂਕ ਨਾਕਾ ਲਗਾ ਕੇ ਉਕਤ ਬਲੈਰੋ ਪਿਕਅੱਪ ਨੰਬਰ ਨੂੰ ਰੋਕਿਆ। ਜਿਸ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ 99 ਪੇਟੀਆਂ ਮੈਕਡਾਵਲ ਅਤੇ 34 ਪੇਟੀਆਂ ਰੋਇਲ ਸਟੈਗ ਪੰਜਾਬ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਵਿੱਚ ਵਰਤੀ ਜਾਵੇ ਜਿਸ ਨੂੰ ਇਹ ਹਿਮਾਚਲ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਗੱਡੀ ਚਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਸ਼ਰਾਬ ਨੋਨੂੰ ਭੱਲਾ ਭਰਤਗੜ੍ਹ ਨੇ ਹਿਮਾਚਲ ਪ੍ਰਦੇਸ਼ ਜਾ ਲਈ ਭੇਜੀ ਸੀ।
Last Updated : Feb 3, 2023, 8:31 PM IST