ਨੌਜਵਾਨ ਨੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਹਾਸਲ ਕੀਤਾ 'ਮਿਸਟਰ ਪੰਜਾਬ' ਦਾ ਖਿਤਾਬ - ਹੁਸ਼ਿਆਰਪੁਰ ਦੇ ਮੁਹੱਲਾ ਪ੍ਰਹਲਾਦ
ਹੁਸ਼ਿਆਰਪੁਰ ਦੇ ਮੁਹੱਲਾ ਪ੍ਰਹਲਾਦ ਨਗਰ ਦੇ ਰਹਿਣ ਵਾਲੇ ਨੌਜਵਾਨ ਅਤੁਲ ਤ੍ਰੇਹਨ ਨੇ ਹਾਲ ਹੀ ਵਿੱਚ ਪੰਜਾਬ ਦੇ ਸ਼ਹਿਰ ਸਰਹਿੰਦ ਵਿੱਚ ਹੋਈ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਿਸਟਰ ਪੰਜਾਬ ਦਾ ਖਿਤਾਬ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਪੰਜਾਬ ਭਰ ਰੋਸ਼ਨ ਕੀਤਾ ਹੈ। ਅਤੁਲ ਦੀ ਇਸ ਉਪਲਬਧੀ 'ਤੇ ਜਿੱਥੇ ਘਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਨੌਜਵਾਨ ਵਰਗ ਨੂੰ ਵੀ ਇਸ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਗੱਲਬਾਤ ਦੌਰਾਨ ਨੌਜਵਾਨ ਅਤੁਲ ਤ੍ਰੇਹਨ ਨੇ ਦੱਸਿਆ ਕਿ ਆਈਐਫਏ (ਇੰਡੀਅਨ ਫਿਜੀਕ ਅਲਾਇੰਸ) ਵਲੋਂ ਕਰਵਾਏ ਮੁਕਾਬਲਿਆਂ ਵਿੱਚ ਉਸ ਵਲੋਂ 3 ਸੋਨੇ ਦੇ ਮੈਡਲ ਜਿੱਤੇ ਗਏ ਹਨ ਤੇ ਇਸ ਜਿੱਤ ਨਾਲ ਉਸ ਦੀ ਅਗਲੇ ਸਾਲ ਜੁਲਾਈ ਵਿੱਚ ਦਿੱਲੀ ਵਿਖੇ ਹੋਣ ਜਾ ਰਹੇ ਮਿਸਟਰ ਵਰਲਡ ਦੇ ਮੁਕਾਬਲਿਆਂ ਲਈ ਚੋਣ ਹੋ ਗਈ ਹੈ।
Last Updated : Feb 3, 2023, 8:33 PM IST