Amritsar: ਸ਼ਾਤਿਰ ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ, ਗੋਲਕ ਚੋਰੀ ਕਰਨ ਦੀ ਕੀਤੀ ਕੋਸ਼ਿਸ਼, ਸੇਵਾਦਾਰ ਦੀ ਚੁਸਤੀ ਨਾਲ ਬੇਰੰਗ ਪਰਤੇ - CCTV
Published : Dec 2, 2023, 11:18 AM IST
ਅੰਮ੍ਰਿਤਸਰ:ਅੰਮ੍ਰਿਤਸਰ ਦੇ ਅਜਨਾਲ਼ਾ ਅਧੀਨ ਆਉਂਦੇ ਪਿੰਡ ਬੱਲੜਵਾਲ ਵਿਖੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਵੱਲੋਂ ਗੁਰਦੁਆਰਾ ਬਾਬਾ ਗੱਮਮਚੁੱਕ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ, ਗੋਲਕ ਨਾ ਖੁੱਲ੍ਹਣ ਕਰਕੇ ਅਤੇ ਸੇਵਾਦਾਰ ਦੇ ਜਾਗਣ ਕਰਕੇ ਚੋਰ ਤੁਰੰਤ ਭੱਜ ਗਏ। ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ 'ਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ 'ਚ ਕਰੀਬ 7 ਲੱਖ ਰੁਪਏ ਸ਼ਨ ਅਤੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਸੇਵਾਦਾਰ ਬੜੇ ਜਾਗਣ 'ਤੇ ਚੋਰ ਤੁਰੰਤ ਭੱਜ ਗਏ। ੳਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ। ਮੌਕੇ 'ਤੇ ਪਹੁੰਚੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਚੋਰ ਚੋਰੀ ਕਰਨ ਲਈ ਆਏ ਸੀ, ਪਰ ਚੋਰੀ ਨਹੀਂ ਕਰ ਪਾਏ। ਬਾਕੀ ਸੀਸੀਟੀਵੀ ਕੈਮਰੇ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੀਸੀਟੀਵੀ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।