BSF ਸੱਦੇ ਉੱਤੇ ਆਟਰੀ ਵਾਹਗਾ ਸਰਹੱਦ 'ਤੇ ਪਹੁੰਚੀ ਭਾਰਤੀ ਐਥਲੀਟ ਮਿਸ ਖੁਸ਼ਬੀਰ - ਟਾਰੀ ਵਾਹਗਾ ਸਰਹੱਦ ਉੱਤੇ ਪਹੁੰਚੇ
ਬੀਐਸਐਫ ਦੇ ਅਟਾਰੀ ਵਾਹਗਾ ਸਰਹੱਦ ਦੇ ਹੈਡਕਵਾਟਰ ਦੇ ਸੱਦੇ ਉੱਤੇ ਸ਼ਨੀਵਾਰ ਨੂੰ ਭਾਰਤੀ ਖਿਡਾਰੀ ਅਰਜੁਣ ਅਵਾਰਡੀ ਮਿਸ ਖੁਸ਼ਬੀਰ ਕੌਰ ਅਟਾਰੀ ਵਾਹਗਾ ਸਰਹੱਦ ਉੱਤੇ ਪਹੁੰਚੇ। ਜਿੱਥੇ ਉਹਨਾਂ ਵੱਲੋਂ ਬਾਰਡਰ ਸਿਕੁਅਰਟੀ ਫੋਰਸ ਵੱਲੋਂ ਰਿਟਰੀਟ ਸੇਰੇਮਨੀ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਰਜੁਣ ਅਵਾਰਡੀ ਮਿਸ ਖੁਸ਼ਬੀਰ ਕੌਰ ਨੇ ਦੱਸਿਆ ਕਿ ਬੀਐਸਐਫ ਦੇ ਸੱਦੇ ਉੱਤੇ ਉਹ ਅੱਜ ਵਾਹਗਾ ਸਰਹੱਦ ਉੱਤੇ ਪਹੁੰਚੇ ਹਨ। ਇੱਥੇ ਪਹੁੰਚੇ ਕੇ ਮਨ ਨੂੰ ਸਾਂਤੀ ਮਿਲੀ ਹੈ ਅਤੇ ਬੀਐਸਐਫ ਫਰੋਸ ਉੱਤੇ ਬੇਹੱਦ ਮਾਨ ਮਹਿਸੂਸ ਹੁੰਦਾ ਹੈ। ਜਿਸ ਨੂੰ ਲੈ ਕੇ ਅਸੀਂ ਪੰਜਾਬ ਦੀਆਂ ਧੀਆਂ ਬੀਐਸਐਫ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਅਸੀਂ ਖੇਡਾਂ ਵਿੱਚ ਮਲਾ ਮਾਰ ਕੇ ਦੇਸ਼ ਦਾ ਰੌਸ਼ਨ ਕਰਦੇ ਹਾਂ ਅਤੇ ਬੀਐਸਐਫ ਬਾਰਡਰ ਉੱਤੇ ਦੇਸ਼ ਦੀ ਰੱਖਿਆ ਕਰਦੇ ਹਾਂ। ਜਿਸ ਨਾਲ ਸਰਹੱਦਾ ਦੀ ਰਾਖੀ ਹੋਣ ਕਾਰਨ ਅਸੀਂ ਆਪਣੇ-ਆਪ ਨੂੰ ਸੁਰੱਖਿਤ ਸਮਝਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਦੀ ਸੁਰੱਖਿਆ ਬੀਐਸਐਫ ਵਰਗੇ ਜਵਾਨਾਂ ਦੇ ਹੱਥਾਂ ਵਿੱਚ ਹੈ।
Last Updated : Feb 3, 2023, 8:23 PM IST