ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਰੋ ਬੰਦ ਨਹੀਂ ਨਤੀਜੇ ਭੁਗਤਣ ਲਈ ਰਹੋ ਤਿਆਰ - ਕਾਂਗਰਸ ਖਾਤਮੇ ਦੀ ਕਗਾਰ ਉੱਤੇ ਪਹੁੰਚ ਚੁੱਕੀ
ਹੁਸ਼ਿਆਰਪੁਰ ਵਿੱਚ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (SGPC President Harjinder Singh Dhami) ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਰਐੱਸਐੱਸ (Central Government and RSS) ਸਿੱਖਾਂ ਦੇ ਧਰਮੇ ਮਸਲਿਆਂ ਅਤੇ ਸੰਸਥਾਵਾਂ ਵਿੱਚ ਦਖ਼ਲਅੰਦਾਜ਼ੀ ਕਰਕੇ ਕੋਝੀਆਂ ਨੀਤੀਆਂ ਨੂੰ ਕਾਮਯਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੋਰ ਸੰਸਥਾ ਧਾਰਮਿਕ ਮਸਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਵੀ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਦਿੱਤਾ ਸੀ ਅਤੇ ਅੱਜ ਕਾਂਗਰਸ ਖਾਤਮੇ ਦੀ ਕਗਾਰ ਉੱਤੇ (Congress has reached the verge of elimination) ਪਹੁੰਚ ਚੁੱਕੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਹਰਕਤਾਂ ਤੋਂ ਬਾਜ਼ ਨਹੀਂ ਆਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਸਿੱਟੇ ਭਿਆਨਕ ਹੋਣਗੇ।
Last Updated : Feb 3, 2023, 8:33 PM IST