Tarn Taran News : ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ 'ਤੇ ਉਤਰੀਆਂ ਆਸ਼ਾ ਵਰਕਰ, ਤਰਨਤਾਰਨ ਵਿਖੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਦਿੱਤਾ ਧਰਨਾ - latest news of tarn taran
Published : Nov 30, 2023, 6:00 PM IST
ਤਰਨਤਾਰਨਵਿਖੇ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਸ਼ਾ ਵਰਕਰਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਭਟਕ ਰਹੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਾਡੀ ਸੁਣਵਾਈ ਨਾ ਪਹਿਲੀਆਂ ਸਰਕਾਰਾਂ ਨੇ ਕੀਤੀ ਨਾ ਹੁਣ ਦੀ ਸਰਕਾਰ ਸਾਡੀ ਸੁਨ ਰਹੀ ਹੈ। ਇਸ ਲਈ ਅਸੀਂ ਮਜਬੂਰੀ ਵਿੱਚ ਧਰਨੇ ਲਾ ਰਹੇ ਹਾਂ। ਇਸ ਮੌਕੇ ਜਰਨਲ ਸਕੱਤਰ ਆਸ਼ਾ ਵਰਕਰ ਸੀਮਾ ਸੋਹਲ ਨੇ ਕਿਹਾ ਕਿ ਸਰਕਾਰ ਬਣਾਉਣ ਵੇਲੇ ਅਰਵਿੰਦ ਕੇਜਰੀਵਾਲ ਨੇ ਆਪ ਅੰਮ੍ਰਿਤਸਰ ਆਕੇ ਸਾਨੂ ਭਰੋਸਾ ਦਿੱਤਾ ਸੀ। ਪਰ ਉਹ ਸਾਰੇ ਭਰੋਸੇ ਖੋਖਲੇ ਸਾਬਿਤ ਹੋਏ ਹਨ ਅਤੇ ਸਾਬਕਾ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ ਹੈ ਆਪ ਸਰਕਾਰ।