Elephant Video: ਤਪਦੀ ਗਰਮੀ ਵਿੱਚ ਹਾਥੀ ਨੇ ਖੁਦ ਹੀ ਹੈਂਡ ਪੰਪ ਗੇੜ ਪੀਤਾ ਪਾਣੀ, ਦੇਖੋ ਵੀਡੀਓ - 8 ਹਾਥੀਆਂ ਦਾ ਝੁੰਡ
ਦੇਸ਼ ਦੇ ਕਈ ਸੂਬਿਆਂ ਵਿੱਚ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਅੱਤ ਦੀ ਗਰਮੀ ਨਾਲ ਮਨੁੱਖ ਅਤੇ ਪਸ਼ੂ ਵੀ ਪ੍ਰੇਸ਼ਾਨ ਹਨ। ਅਜਿਹੇ 'ਚ ਆਂਧਰਾ ਪ੍ਰਦੇਸ਼ ਦੇ ਪਾਰਵਤੀਪੁਰਮ ਮਾਨਯਮ ਜ਼ਿਲ੍ਹੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਗਰਮੀ ਤੋਂ ਪੀੜਤ ਹਾਥੀ ਹੈਂਡ ਪੰਪ ਗੇੜ ਕੇ ਆਪਣੀ ਪਿਆਸ ਬੁਝਾਉਂਦਾ ਨਜ਼ਰ ਆ ਰਿਹਾ ਹੈ। ਇਹ ਘਟਨਾ ਚਾਰ ਦਿਨ ਪਹਿਲਾਂ ਕਮਰਦਾ ਮੰਡਲ ਦੇ ਵੰਨਮ ਪਿੰਡ ਦੀ ਹੈ। ਸਥਾਨਕ ਲੋਕਾਂ ਨੇ ਹਾਥੀ ਵੱਲੋਂ ਪਿਆਸ ਬੁਝਾਉਣ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਕਰੀਬ ਚਾਰ ਸਾਲ ਪਹਿਲਾਂ 8 ਹਾਥੀਆਂ ਦਾ ਝੁੰਡ ਇਸ ਪਿੰਡ ਦੇ ਨੇੜੇ ਜੰਗਲੀ ਖੇਤਰ ਵਿੱਚ ਵੜ ਗਿਆ ਸੀ। ਉਦੋਂ ਤੋਂ ਇਹ ਕੋਮਰਦਾ ਮੰਡਲ ਵਿੱਚ ਘੁੰਮ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਵਿਚਲੇ ਹਾਥੀ ਦਾ ਨਾਂ ਹਰੀ ਹੈ, ਜਿਸ ਨੇ ਪਿਆਸ ਹੈਂਡ ਪੰਪ ਚਲਾ ਕੇ ਬੁਝਾਈ ਹੈ।