Kapurthala news: ਪਿਸਤੌਲ ਲੈ ਕੇ ਘਰ 'ਚ ਵੜ ਗਿਆ ਅਣਪਛਾਤਾ ਵਿਅਕਤੀ, ਮਹਿਲਾ ਨਾਲ ਕੀਤਾ ਝਗੜਾ - Kapurthala latest news in Punjabi
Published : Sep 28, 2023, 5:00 PM IST
ਕਪੂਰਥਲਾ ਦੇ ਨਡਾਲਾ ਵਿੱਚ ਇਕ ਅਣਪਛਾਤਾ ਵਿਅਕਤੀ ਸਿਰ 'ਤੇ ਹੈਲਮੇਟ ਲੈ ਕੇ ਰਿਹਾਇਸ਼ੀ ਇਲਾਕੇ 'ਚ ਰਿਵਾਲਵਰ ਲੈ ਕੇ ਵੜ ਗਿਆ ਹੈ। ਇਸ ਦੌਰਾਨ ਉਸਨੇ ਘਰ 'ਚ ਮੌਜੂਦ ਔਰਤ (Fight with Lady) ਨਾਲ ਝਗੜਾ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਕੋਈ ਰੌਲਾ ਪਾਇਆ ਤਾਂ ਉਹ ਉਸਨੂੰ ਗੋਲੀ ਮਾਰ ਦੇਵੇਗਾ ਪਰ ਔਰਤ ਨੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਟੀਵੀ 'ਤੇ ਬਣੇ ਇਸ ਘਟਨਾ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰ ਦੀ ਪਛਾਣ ਕੀਤੀ ਜਾ ਸਕੇ। ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।