ਸੜਕ ਪਾਰ ਕਰ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਮਾਰੀ ਟੱਕਰ, ਦੇਖੋ ਭਿਆਨਕ ਤਸਵੀਰਾਂ - An elderly man crossing the road was hit by a speeding motorcycle
ਬਾਰਾਮਤੀ (ਪੁਣੇ): ਸੜਕ ਪਾਰ ਕਰ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਕੇ 'ਤੇ ਹੀ ਮੌਤ, ਕਾਰਵਾਗਜ ਦੇ ਬਾਰਾਮਤੀ ਮੋਰਗਾਂਵ ਰੋਡ 'ਤੇ ਤੇਜ਼ ਰਫਤਾਰ ਯਾਮਾਹਾ ਮੋਟਰਸਾਈਕਲ ਨਾਲ ਹੋਏ ਹਾਦਸੇ 'ਚ ਇਕ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ । ਇਸ ਹਾਦਸੇ ਵਿੱਚ ਮਰਨ ਵਾਲੇ ਦਾ ਨਾਮ ਮੋਹਨ ਲਸ਼ਕਰ ਹੈ। ਜਦੋਂ ਉਹ ਬਾਰਾਮਤੀ ਮੋਰਗਾਂਵ ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਯਾਮਾਹਾ ਮੋਟਰਸਾਈਕਲ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਬੁਜਰਗ ਕਰੀਬ ਤੀਹ ਫੁੱਟ ਤੱਕ ਉਪੱਰ ਉਛਲਿਆ ਉਸ ਦੇ ਸਿਰ 'ਤੇ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦਾ ਖੌਫਨਾਕ ਵੀਡੀਓ ਸੀਸੀਟੀਵੀ 'ਚ ਕੈਦ ਹੋ ਗਿਆ ਹੈ। ਪੁਲਿਸ ਨੇ ਯਾਮਾਹਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
Last Updated : Feb 3, 2023, 8:23 PM IST