ਘਰੇਲੂ ਝਗੜੇ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ 'ਤੇ ਲੱਗੇ ਧਮਕਾਏ ਜਾਣ ਦੇ ਦੋਸ਼ - ਅੰਮ੍ਰਿਤਸਰ ਪੁਲਿਸ
ਅੰਮ੍ਰਿਤਸਰ: ਥਾਣਾ ਵੇਰਕਾ ਅਧੀਨ ਆਉਂਦੇ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਵੱਲੋਂਂ ਘਰੇਲੂ ਝਗੜੇ ਦੇ ਚੱਲਦਿਆਂ ਖ਼ੁਦਕੁਸ਼ੀ ਦਾ ਮਾਮਲਾ ਸਾਮਹਣੇ ਆਇਆ ਹੈ। ਇਸ ਸੰਬਧੀ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਈਸਟ ਨੇ ਦੱਸਿਆ ਕਿ ਇੱਕ ਨੌਜਵਾਨ ਵੱਲੋਂ ਕੀਤੀ ਆਤਮਹੱਤਿਆ ਦੇ ਸੰਬੰਧ ਵਿੱਚ 5 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਨੌਜਵਾਨ 'ਤੇ ਦਾਜ ਮੰਗਣ ਦਾ ਪਰਚਾ ਪਾਉਣ ਦੇ ਦੋਸ਼ ਲੱਗ ਹਿਹਾ ਹੈ। ਏਸੀਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੁਲਜ਼ਮ ਪੁਲਿਸ ਅਧਿਕਾਰੀ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ।
Last Updated : Feb 3, 2023, 8:25 PM IST