ਟ੍ਰੈਫਿਕ ਨਿਯਮਾਂ ਦੀ ਉਲੰਘਣਾ ਉੱਤੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਅਮਲਾ ਹੋਇਆ ਸਖ਼ਤ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਪ੍ਰਤੀ ਅੰਮ੍ਰਿਤਸਰ ਟਰੈਫਿਕ ਪੁਲਿਸ ਵੱਲੋਂ ਪੂਰਨ ਤੌਰ ਉੱਤੇ ਸਖ਼ਤੀ ਵਰਤਨ ਲਈ ਟਰਿਪਲ ਰਾਇਡਿੰਗ ਬਿਨਾਂ ਹੈਲਮਟ, ਅਤੇ ਡਰਾਈਵਿੰਗ ਸਮੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੀਆਂ ਦੇ ਮੌਕੇ ਉੱਤੇ ਹੀ ਚਲਾਨ ਕੱਟੇ ਜਾ ਰਹੇ ਹਨ ਤਾਂ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਪਰਹੇਜ ਕਰਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇਨਚਾਰਜ ਪਰਮਜੀਤ ਸਿੰਘ ਨੇ ਦਸਿਆ ਕਿ ਗੁਰੂਨਗਰੀ ਵਿੱਚ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਨਾਲ ਸੁਚੇਤ ਹੈ। ਜੇ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਦੇਵੇਗਾ ਤਾਂ ਉਸਦਾ ਮੌਕੇ ਉੱਤੇ ਹੀ ਚਲਾਣ ਕੱਟਿਆ ਜਾਵੇਗਾ। ਲੋਕ ਟ੍ਰੈਫਿਕ ਨਿਯਮਾਂ ਪ੍ਰਤੀ ਸੁਚੇਚਤਾ ਨਹੀ ਦਿਖਾਈ ਦੇ ਰਹੇ ਜਿਸ ਨਾਲ ਆਏ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਜਿਸਦੇ ਚਲਦੇ ਅਸੀਂ ਅੱਜ ਅੰਮ੍ਰਿਤਸਰ ਦੇ ਫੋਰ ਐੱਸ ਚੌਕ ਵਿਚ ਡਿਊਟੀ ਨਿਭਾ ਕੇ ਲੋਕਾਂ ਦੇ ਚਲਾਣ ਕੱਟ ਰਹੇ ਹਾਂ ਅਤੇ ਲੋਕਾਂ ਨੂੰ ਹੈਲਮਟ ਪਾਉਣ, ਟਰਿਪਲ ਰਾਈਡਿੰਗ ਅਤੇ ਡਰਾਈਵਿੰਗ ਸਮੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪ੍ਰਤੀ ਸੁਚੇਤ ਕੀਤਾ ਜਾਂਦਾ ਹੈ ਤਾਂ ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਉੱਤੇ ਸ਼ਿਕੰਜਾ ਕੱਸਿਆ ਜਾਵੇ।
Last Updated : Feb 3, 2023, 8:23 PM IST