ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਵਾਹਨ ਲੁੱਟ ਦਾ ਮਾਮਲਾ, 48 ਘੰਟਿਆਂ 'ਚ ਕਾਬੂ ਕੀਤੇ 4 ਲੁਟੇਰੇ - ਅੰਮ੍ਰਿਤਸਰ ਰਣਜੀਤ ਐਵਨਿਊ
Published : Dec 10, 2023, 2:45 PM IST
ਸੂਬੇ ਵਿੱਚ ਲਗਾਤਾਰ ਹੀ ਲੁੱਟ ਦੀਆਂ ਵਾਰਦਾਤਾਂ, ਦਿਨ ਦਿਹਾੜੇ ਸਨੈਚਿੰਗ ਅਤੇ ਵਾਹਨ ਖੋਹਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਸਾਹਮਣੇ ਆਇਆ ਸੀ। ਜਿੱਥੇ ਟਿਊਸ਼ਨ ਪੜ੍ਹਨ ਜਾ ਰਹੇ ਨੌਜਵਾਨ ਤੋਂ 4 ਬਦਮਾਸ਼ਾਂ ਨੇ ਧੱਕੇ ਨਾਲ ਉਸ ਦੀ ਐਕਟਿਵਾ ਖੋਹ ਲਈ। ਇਸ ਮਾਮਲੇ ਵਿੱਚ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੇ ਵਿੱਚੋਂ ਦੋ ਨੌਜਵਾਨ ਬਾਲਕ ਹਨ ਅਤੇ ਦੋ ਨੌਜਵਾਨ ਨਾਬਾਲਗ ਹਨ। ਪੁਲਿਸ ਨੇ ਕਿਹਾ ਕਿ ਦੋ ਨਬਾਲਗਾਂ ਦੀ ਪਹਿਚਾਣ ਨਹੀਂ ਦੱਸ ਸਕਦੇ, ਪਰ ਜੋ ਬਾਲਗ ਹਨ ਉਹਨਾਂ ਨੌਜਵਾਨਾਂ ਦੀ ਪਹਿਚਾਣ ਕਰਮਜੀਤ ਸਿੰਘ ਉਰਫ ਮਣੀ ਦੇ ਰੂਪ ਵਿੱਚ ਹੋਈ ਹੈ ਅਤੇ ਦੂਸਰੇ ਦੀ ਪਹਿਚਾਨ ਤਨਵੀਰ ਸਿੰਘ ਉਰਫ ਲਵ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋ ਨੌਜਵਾਨਾਂ ਦੀ ਉਮਰ 18 ਸਾਲ ਤੋਂ ਵੱਧ ਹੈ ਤੇ ਵਿਹਲੇ ਕਿਸਮ ਦੇ ਇਹ ਨੌਜਵਾਨ ਹਨ ਅਤੇ ਨਸ਼ੇ ਦੀ ਆਦਤ ਤੋਂ ਮਜਬੂਰ ਹੋਣ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।