ਪੁਲਿਸ ਨੇ ਗਸ਼ਤ ਦੌਰਾਨ ਫਿਲਮੀ ਢੰਗ ਨਾਲ ਨਸ਼ਾ ਤਸਕਰ ਕੀਤਾ ਕਾਬੂ - Amritsar update in punjabi
ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਛਿੱਡਣ ਦੇ ਵਿਚ ਪੁਲਿਸ ਨੂੰ ਉਸ ਨੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਪਿੰਡ ਛਿੱਡਣ ਵਿੱਚ ਡੀਐਸਪੀ ਲੋਪੋਕੇ ਦੀ ਅਗਵਾਈ ਵਿਚ ਰੇਡ ਕੀਤੀ ਸੋ ਪੁਲਿਸ ਨੂੰ ਰੇਡ ਦੌਰਾਨ ਤੇ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ। ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਵਿਅਕਤੀ ਦਾ ਨਾਂ ਅੰਗਰੇਜ਼ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਗਰੇਜ਼ ਸਿੰਘ ਨੂੰ ਗਲਤਫਹਿਮੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਅੰਗਰੇਜ਼ ਸਿੰਘ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਕਸੂਰ ਹਨ ਪੁਲਿਸ ਵੱਲੋਂ ਨਾਜਾਇਜ਼ ਹੈਰੋਇਨ ਦਾ ਕੇਸ ਪਾਇਆ ਜਾ ਰਿਹਾ ਹੈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ।
Last Updated : Feb 3, 2023, 8:33 PM IST