ਅਮੀਰ ਬਣਨ ਦਾ ਸੁਫ਼ਨਾ 22 ਸਾਲਾ ਨੌਜਵਾਨ ਨੂੰ ਲੈ ਗਿਆ ਗਲਤ ਰਾਹ, ਨਸ਼ੀਲੇ ਪਦਾਰਥ ਤੇ ਪਿਸਤੌਲ ਸਣੇ ਕਾਬੂ - Lopoke Chugavan
Published : Jan 4, 2024, 4:38 PM IST
ਅੰਮ੍ਰਿਤਸਰ: ਜ਼ਿਲ੍ਹੇ ਦੇ ਥਾਣਾ ਛੇਹਰਟਾ ਦੀ ਪੁਲਿਸ ਵਲੋਂ ਲੋਪੋਕੇ ਚੁਗਾਵਾਂ ਦੇ 22 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਨੂੰ ਆਈਸ ਡਰੱਗ ਅਤੇ ਇੱਕ ਪਿਸਤੌਲ ਨਾਲ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨੌਜਵਾਨ ਦੇ ਪਾਕਿਸਤਾਨ 'ਚ ਪਠਾਨ ਤੇ ਅਮੀਰ ਨਾਮ ਦੇ ਤਸਕਰਾਂ ਨਾਲ ਸਬੰਧ ਸਨ ਤੇ ਗੁਆਂਢੀ ਮੁਲਕ ਤੋਂ ਹੀ ਡਰੋਨ ਰਾਹੀ ਇਹ ਨਸ਼ੇ ਦੀ ਖੇਪ ਮੰਗਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੁੱਧ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਇਸ 'ਚ ਜਲਦੀ ਅਮੀਰ ਬਣਨ ਦੀ ਲਾਲਸਾ ਸੀ, ਜਿਸ ਦੇ ਚੱਲਦੇ ਇਸ ਨੇ ਇਹ ਤਸਕਰੀ ਦਾ ਕੰਮ ਸ਼ੁਰੂ ਕੀਤਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਦੇ ਹੋਰ ਲਿੰਕ ਖੰਗਾਲੇ ਜਾ ਸਕਣ।