Big Bookies Caught : ਅੰਮ੍ਰਿਤਸਰ ਪੁਲਿਸ ਨੇ ਦੜਾ ਸੱਟਾ ਲਗਾਉਣ ਵਾਲੇ 21 ਮੁਲਜ਼ਮ ਕੀਤੇ ਕਾਬੂ - Amritsar latest news in Punjabi
Published : Oct 29, 2023, 7:41 PM IST
ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਨੇ ਆਰਬੀ ਅਸਟੇਟ, ਲੋਹਾਰਕਾ ਰੋਡ ਵਿਖੇ ਰੇਡ ਦੌਰਾਨ ਇੱਕ ਫਾਰਮ ਹਾਊਸ ਵਿੱਚ ਚੱਲ ਰਹੇ ਜੂਆ ਅਤੇ ਦੜਾ ਸੱਟਾ ਦੇ ਕਾਰੋਬਾਰ ਦਾ ਪਰਦਾਫਾਸ ਕੀਤਾ ਹੈ। ਪੁਲਿਸ ਨੇ 21 ਮੁਲਜ਼ਮਾਂ ਪਾਸੋਂ ਕੈਸ਼ ਬਰਾਮਦ ਕੀਤਾ ਹੈ। ਪੁਲਿਸ ਨੇ ਸੱਭ ਤੋਂ ਵੱਡੀ ਰਕਮ 41,76,000/- ਰੁਪਏ ਤੇ 156 ਤਾਸ਼ ਦੇ ਪੱਤਿਆਂ ਸਣੇ ਕੈਸ਼ ਕਾਊਟਿੰਗ ਮਸ਼ੀਨ ਵੀ ਬਰਮਾਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇੱਥੇ ਜੂਆ ਖੇਡਣ ਦੀ ਸੂਚਨਾ ਮਿਲ ਰਹੀ ਸੀ, ਜਿਸ ਤੋਂ ਬਾਅਦ ਪੂਰੀ ਯੋਜਨਾਬੱਧ ਤਰੀਕੇ ਨਾਲ ਵੀਡੀਓਗ੍ਰਾਫੀ ਕੀਤੀ ਗਈ ਅਤੇ ਮੁਲਜ਼ਮ ਕਾਬੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ।